ਭੁਬਨੇਸ਼ਵਰ: ਹਾਕੀ ਇੰਡੀਆ (ਐੱਚਆਈ) ਨੇ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀ ਹੌਂਸਲਾ ਅਫਜ਼ਾਈ ਲਈ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਖਿਡਾਰੀਆਂ ਨੂੰ ਸਾਲਾਨਾ ਨਕਦ ਲਾਭ ਦੇਣਾ ਯਕੀਨੀ ਬਣਾਇਆ ਜਾਵੇਗਾ। ਭਾਰਤੀ ਟੀਮਾਂ ਦੀ ਹਰੇਕ ਜਿੱਤ ’ਤੇ ਹਾਕੀ ਇੰਡੀਆ ਵੱਲੋਂ ਹਰ ਖਿਡਾਰੀ ਨੂੰ 50 ਹਜ਼ਾਰ ਰੁਪਏ ਅਤੇ ਸਹਾਇਕ ਸਟਾਫ ਦੇ ਹਰ ਮੈਂਬਰ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ। ਨਵੀਂ ਨੀਤੀ ਨਾਲ ਖਿਡਾਰੀਆਂ ਖਾਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ, ਨੂੰ ਮਦਦ ਮਿਲੇਗੀ। ਇਨਾਮ ਸਿਰਫ ਟੀਮ ਦੇ ਮੈਚ ਖੇਡਣ ਵਾਲੇ ਮੈਂਬਰਾਂ ਨੂੰ ਮਿਲੇਗਾ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਕਿ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੇ ਮੈਂਬਰਾਂ ਨੂੰ ਹਰ ਜਿੱਤ ਲਈ 50 ਹਜ਼ਾਰ ਰੁਪਏ ਅਤੇ ਸਹਾਇਕ ਸਟਾਫ ਨੂੰ ਵੀ 25 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਇਹ ਨਕਦ ਲਾਭ ਸਾਲਾਨਾ ਦਿੱਤਾ ਜਾਵੇਗਾ। -ਪੀਟੀਆਈ