28.7 C
Patiāla
Sunday, April 21, 2024

ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ 5 ਨਵੰਬਰ ਨੂੰ 16 ਫ਼ੀਸਦ ਵੱਧ ਕੇ 2817 ਤੱਕ ਪੁੱਜੀਆਂ: ਆਈਸੀਏਆਰ

Must read


ਨਵੀਂ ਦਿੱਲੀ, 6 ਨਵੰਬਰ

ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 4 ਨਵੰਬਰ ਦੇ ਮੁਕਾਬਲੇ 5 ਨਵੰਬਰ ਨੂੰ 16 ਫੀਸਦੀ ਵੱਧ ਕੇ 2,817 ਹੋ ਗਈਆਂ ਹਨ। ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 5 ਨਵੰਬਰ ਨੂੰ ਮੱਧ ਪ੍ਰਦੇਸ਼ ਵਿੱਚ 319, ਰਾਜਸਥਾਨ ਵਿੱਚ 91, ਹਰਿਆਣਾ ਵਿੱਚ 90, ਉੱਤਰ ਪ੍ਰਦੇਸ਼ ਵਿੱਚ 24 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ ਦਿੱਲੀ ਵਿੱਚ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ। ਇਸ ਸਾਲ 15 ਸਤੰਬਰ ਤੋਂ 5 ਨਵੰਬਰ ਤੱਕ ਇਕੱਲੇ ਪੰਜਾਬ ਵਿਚ ਹੀ ਪਰਾਲੀ ਸਾੜਨ ਦੀਆਂ ਕੁੱਲ 29,400 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਹਰਿਆਣਾ ਵਿੱਚ 2,530, ਮੱਧ ਪ੍ਰਦੇਸ਼ ਵਿੱਚ 2,246,ਯੂਪੀ ਵਿੱਚ 927, ਰਾਜਸਥਾਨ ਵਿੱਚ 587 ਤੇ ਦਿੱਲੀ ’ਚ 9 ਘਟਨਾਵਾਂ ਸਾਹਮਣੇ ਆਈਆਂ।





News Source link

- Advertisement -

More articles

- Advertisement -

Latest article