ਚੰਡੀਗੜ੍ਹ: ਇਲੈਕਟ੍ਰਿਕ ਸਕੂਟਰ ਨਿਰਮਾਤਾ ਕੰਪਨੀ ਅਥਰ ਐਨਰਜੀ ਨੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਆਪਣੇ ਪੈਲੇਡੀਅਮ ਟਾਵਰ ’ਚ ਰਿਟੇਲ ਸੰਚਾਲਨ ਸ਼ੁਰੂ ਕੀਤਾ। ਇਸ ਮੌਕੇ ਇਲੈਕਟ੍ਰਿਕ ਸਕੂਟਰ ਅਥਰ 450 ਐਕਸ ਜੈਨ 3 ਅਤੇ 450 ਪਲੱਸ ਦੇ ਨਵੇਂ ਮਾਡਲ ਲਾਂਚ ਕੀਤੇ ਹਨ। ਸੈਂਟਰ ਦਾ ਉਦਘਾਟਨ ਯਸ਼ੋਧਾ ਨੈਕਸਜੇਨ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਚੀਫ ਬਿਜ਼ਨਸ ਅਫਸਰ ਅਥਰ ਐਨਰਜੀ ਰਵਨੀਤ ਐਸ ਫੋਕੇਲਾ ਨੇ ਦੱਸਿਆ ਕਿ 450 ਐਕਸ ਜੈਨ-3 ਦੀ ਕੀਮਤ 1,59,303 ਰੁਪਏ ਹੋਵੇਗੀ। -ਵਪਾਰ ਪ੍ਰਤੀਨਿਧ