35.2 C
Patiāla
Tuesday, April 23, 2024

ਸਕੁਐਸ਼: ਭਾਰਤੀ ਪੁਰਸ਼ ਟੀਮ ਨੇ ਸੋਨ ਤਗ਼ਮਾ ਜਿੱਤਿਆ

Must read


ਚਿਓਂਗਜੂ (ਦੱਖਣੀ ਕੋਰੀਆ): ਸੌਰਵ ਘੋਸ਼ਾਲ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਅੱਜ ਇੱਥੇ ਏਸ਼ਿਆਈ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਕੁਵੈਤ ਨੂੰ 2-0 ਨਾਲ ਹਰਾ ਕੇ ਪਹਿਲਾ ਸੋਨ ਤਗਮਾ ਜਿੱਤਿਆ। ਰਮਿਤ ਟੰਡਨ ਨੇ ਅਲੀ ਅਰਾਮੇਜ਼ੀ ਨੂੰ 11-5, 11-7, 11-4 ਨਾਲ ਹਰਾ ਕੇ ਭਾਰਤ ਨੂੰ ਲੀਡ ਦਿਵਾਈ। ਇਸ ਮਗਰੋਂ ਘੋਸ਼ਾਲ ਨੇ ਅਮਾਰ ਅਲਤਾਮੀਮੀ ਨੂੰ 11-9, 11-2, 11-3 ਨਾਲ ਹਰਾਇਆ। ਪਹਿਲੇ ਦੋ ਮੁਕਾਬਲੇ ਜਿੱਤਣ ਕਰਕੇ ਅਭੈ ਸਿੰਘ ਤੇ ਫਲਾਹ ਮੁਹੰਮਦ ਵਿਚਾਲੇ ਮੈਚ ਦੀ ਜ਼ਰੂਰਤ ਨਹੀਂ ਪਈ। ਭਾਰਤੀ ਟੀਮ ਨੇ ਪੂਲ ਏ ’ਚ ਕਤਰ, ਪਾਕਿਸਤਾਨ, ਕੁਵੈਤ, ਦੱਖਣੀ ਕੋਰੀਆ ਤੇ ਚੀਨੀ ਤੇਪੱਈ ਨੂੰ ਹਰਾਉਣ ਮਗਰੋਂ ਸੈਮੀਫਾਈਨਲ ’ਚ ਮਲੇਸ਼ੀਆ ਨੂੰ 2-1 ਨਾਲ ਮਾਤ ਦਿੱਤੀ ਸੀ। ਉਧਰ ਮਹਿਲਾ ਮੁਕਾਬਲਿਆਂ ਦੇ ਸੈਮੀਫਾਈਨਲ ਵਿੱਚ ਮਲੇਸ਼ੀਆ ਨੇ ਭਾਰਤ ਨੂੰ 2-1 ਨਾਲ ਹਰਾ ਦਿੱਤਾ, ਜਿਸ ਕਾਰਨ ਭਾਰਤ ਮਹਿਲਾ ਟੀਮ ਨੂੰ ਕਾਂਸੇ ਦੇ ਤਗਮੇ ਨਾਲ ਹੀ ਸਬਰ ਕਰਨ ਪਿਆ। -ਪੀਟੀਆਈ

News Source link

- Advertisement -

More articles

- Advertisement -

Latest article