28.7 C
Patiāla
Sunday, April 21, 2024

ਪੁਣੇ: 7 ਮੰਜ਼ਿਲਾ ਇਮਾਰਤ ਦੇ ਸਿਖ਼ਰ ’ਤੇ ਸਥਿਤ ਰੈਸਟੋਰੈਂਟ ਨੂੰ ਅੱਗ ਲੱਗੀ

Must read


ਪੁਣੇ, 1 ਨਵੰਬਰ

ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਅੱਜ ਸਵੇਰੇ ਸੱਤ ਮੰਜ਼ਿਲਾ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਸਥਿਤ ਰੈਸਟੋਰੈਂਟ ਵਿਚ ਅੱਗ ਲੱਗ ਗਈ। ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਦੱਖਣੀ ਪੁਣੇ ‘ਚ ਇਮਾਰਤ ਦੀ ਸੱਤਵੀਂ ਮੰਜ਼ਿਲ ‘ਤੇ ਸਥਿਤ ਰੈਸਟੋਰੈਂਟ ‘ਚ ਸਵੇਰੇ 8.45 ਵਜੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਫਾਇਰ ਟੈਂਡਰ ਅਤੇ ਪਾਣੀ ਦੇ ਕਈ ਟੈਂਕਰ ਮੌਕੇ ‘ਤੇ ਭੇਜੇ ਗਏ ਹਨ। ਸਖ਼ਤ ਮਿਹਨਤ ਤੋਂ ਬਾਅਦ ਸਵੇਰੇ 10 ਵਜੇ ਤੱਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ



News Source link

- Advertisement -

More articles

- Advertisement -

Latest article