20.2 C
Patiāla
Sunday, March 23, 2025

ਇਮਰਾਨ ਦੇ ਭਾਸ਼ਨਾਂ ਦੇ ਪ੍ਰਸਾਰਨ ਤੋਂ ਪਾਬੰਦੀ ਹਟਾਉਣ ਦੇ ਨਿਰਦੇਸ਼

Must read


ਇਸਲਾਮਾਬਾਦ, 5 ਨਵੰਬਰ

ਪਾਕਿਸਤਾਨ ਸਰਕਾਰ ਨੇ ਅੱਜ ਦੇਸ਼ ਦੇ ਇਲੈਕਟ੍ਰਾਨਿਕ ਮੀਡੀਆ ਨਿਗਰਾਨ ਪੀਈਐੱਮਆਰਏ ਨੂੰ ਨਿਰਦੇਸ਼ ਦਿੱਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਸ਼ਨਾਂ ਜਾਂ ਮੀਡੀਆ ਕਾਨਫਰੰਸਾਂ ਦੇ ਪ੍ਰਸਾਰਨ ਸਬੰਧੀ ਟੈਲੀਵਿਜ਼ਨ ਚੈਨਲਾਂ ’ਤੇ ਲਾਈ ਪਾਬੰਦੀ ਹਟਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਸੰਵਿਧਾਨ ਵਿੱਚ ਗਾਰੰਟੀਸ਼ੁਦਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਕਦਰ ਕਰਦੀ ਹੈ। ਸਰਕਾਰ ਵੱਲੋਂ ਇਹ ਫ਼ੈਸਲਾ ਪੀਈਐੱਮਆਰਏ ਵੱਲੋਂ ਪਾਬੰਦੀ ਲਾਏ ਜਾਣ ਦੇ ਕੁੱਝ ਸਮੇਂ ਬਾਅਦ ਲਿਆ ਹੈ।

ਜ਼ਿਕਰਯੋਗ ਹੈ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਐਂਡ ਰੈਗੂਲੇਟਰੀ ਅਥਾਰਿਟੀ (ਪੀਈਐੱਮਆਰਏ) ਨੇ ਇਮਰਾਨ ਦੇ ਭਾਸ਼ਨਾਂ ਦੇ ਪ੍ਰਸਾਰਨ ਸਬੰਧੀ ਟੀਵੀ ਚੈਨਲਾਂ ’ਤੇ ਪਾਬੰਦੀ ਲਾ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਨਾਲ ਲੋਕਾਂ ਵਿੱਚ ਨਫ਼ਰਤ ਵਧੇਗੀ ਅਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਹੋਵੇਗਾ।  





News Source link

- Advertisement -

More articles

- Advertisement -

Latest article