9 C
Patiāla
Saturday, December 14, 2024

ਮਸਕ ਨੇ ਟਵਿੱਟਰ ਦੇ 7500 ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕੀਤੀ, ਮਾਮਲਾ ਅਦਾਲਤ ’ਚ ਗਿਆ: ਮੀਡੀਆ

Must read


ਨਿਊਯਾਰਕ, 4 ਨਵੰਬਰ

ਅਰਬਪਤੀ ਉਦਯੋਗਪਤੀ ਐਲੋਨ ਮਸਕ ਵੱਲੋਂ ਟਵਿੱਟਰ ਦਾ ਮਾਲਕ ਬਣਨ ਤੋਂ ਹਫ਼ਤੇ ਬਾਅਦ ਇਹ ਸੋਸ਼ਲ ਮੀਡੀਆ ਕੰਪਨੀ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ ਅਤੇ ਟਵਿੱਟਰ ਦੇ 7,500 ਕਰਮਚਾਰੀਆਂ ਵਿੱਚੋਂ ਅੱਧੇ ਆਪਣੀ ਨੌਕਰੀ ਗੁਆ ਦੇਣਗੇ। ਨਿਊਯਾਰਕ ਟਾਈਮਜ਼ ਨੇ ਕੰਪਨੀ ਨੂੰ ਜਾਰੀ ਕੀਤੀ ਈਮੇਲ ਦਾ ਹਵਾਲਾ ਦਿੱਤਾ ਕਿ ਸੋਸ਼ਲ ਮੀਡੀਆ ਕੰਪਨੀ ਨੇ 44 ਅਰਬ ਡਾਲਰ ਦਾ ਸੌਦਾ ਪੂਰਾ ਕਰ ਲਿਆ ਹੈ ਤੇ ਸੀਈਓ ਪਰਾਗ ਅਗਰਵਾਲ ਸਣੇ ਕਈ ਅਧਿਕਾਰੀਆਂ ਦੀ ਛਾਂਟੀ ਤੋਂ  ਸਿਰਫ ਹਫ਼ਤੇ ਬਾਅਦ ਮਸਕ ਸ਼ੁੱਕਰਵਾਰ ਤੋਂ ਟਵਿੱਟਰ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦੇਵੇਗਾ।

ਇਸ ਦੌਰਾਨ ਸਾਂ ਫਰਾਂਸਿਸਕੋ ਦੀ ਸੰਘੀ ਅਦਾਲਤ ਵਿੱਚ ਇਸ ਸੰਭਾਵੀ ਛਾਂਟੀ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ ਗਿਆ ਹੈ। ਟਵਿੱਟਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਸੰਘੀ ਅਤੇ ਕੈਲੀਫੋਰਨੀਆ ਦੇ ਕਾਨੂੰਨ ਦੀ ਉਲੰਘਣਾ ਕਰਕੇ ਕਰਮਚਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਹਟਾ ਰਹੀ ਹੈ।



News Source link

- Advertisement -

More articles

- Advertisement -

Latest article