35.3 C
Patiāla
Monday, April 28, 2025

ਪਟਿਆਲਾ: ਪੰਜਾਬ ਦਿਵਸ ਮੌਕੇ ਪੰਜਾਬੀ ਮਾਹ ਸਮਾਗਮ ’ਚ ਨਹੀਂ ਪੁੱਜੇ ਮਾਨ ਪਰ ਹੇਅਰ ਵੀ ਢਾਈ ਘੰਟੇ ਦੇਰੀ ਨਾਲ ਆਏ

Must read


ਗੁਰਨਾਮ ਸਿੰਘ ਅਕੀਦਾ

ਪਟਿਆਲਾ, 1 ਨਵੰਬਰ

ਅੱਜ ਇਥੇ ਪੰਜਾਬ ਦਿਵਸ ਮੌਕੇ ਪੰਜਾਬੀ ਮਾਹ-2022 ਦਾ ਉਦਘਾਟਨ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਕੀਤਾ। ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣਾ ਸੀ ਪਰ ਉਹ ਨਹੀਂ ਪੁੱਜੇ ਤੇ ਉਚੇਰੀ ਸਿੱਖਿਆ ਮੰਤਰੀ ਵੀ ਢਾਈ ਘੰਟੇ ਦੇਰੀ ਨਾਲ ਪੁੱਜੇ। ਇਸ ਕਾਰਨ ਡੈਲੀਗੇਟ ਤੇ ਲੇਖਕ ਬਹੁਤ ਪ੍ਰੇਸ਼ਾਨ ਹੋਏ। ਮੰਤਰੀ ਨੇ ਕਿਹਾ ਹੈ ਭਾਸ਼ਾ ਵਿਭਾਗ ਵਿੱਚ ਖਾਲੀ ਆਸਾਮੀਆਂ ਬਹੁਤ ਛੇਤੀ ਭਰ ਦਿੱਤੀਆਂ ਜਾਣਗੀਆਂ। ਪੰਜਾਬੀ ਲਾਗੂ ਕਰਨ ਲਈ ਬਹੁਤ ਜਲਦੀ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਦੀਆਂ ਅਦਾਲਤਾਂ ਵਿੱਚ ਪੰਜਾਬੀ ਲਾਗੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਸਨਮਾਨਿਤ ਹਸਤੀਆਂ।-ਫੋਟੋ: ਅਕੀਦਾ

ਫੋਟੋ: ਸੱਚਰ





News Source link

- Advertisement -

More articles

- Advertisement -

Latest article