22.5 C
Patiāla
Sunday, March 23, 2025

ਵਿਕਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੇ 9 ਮੈਡਲ ਜਿੱਤੇ

Must read


ਭੁੱਚੋ ਮੰਡੀ: ਵਿਕਟੋਰੀਅਸ ਕਾਨਵੈਂਟ ਸਕੂਲ ਚੱਕ ਰਾਮ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਜ਼ੋਨਲ ਅਥਲੈਟਿਕਸ ਮੁਕਾਬਲਿਆਂ ਵਿੱਚ 3 ਸੋਨੇ, 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ। ਸਕੂਲ ਦੇ ਚੇਅਰਮੈਨ ਪੁਸ਼ਪਿੰਦਰ ਸਿੰਘ, ਐਮਡੀ ਕਮ ਪ੍ਰਿੰਸੀਪਲ ਪਰਮਿੰਦਰ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ 14 ਸਾਲ ਉਮਰ ਵਰਗ ਦੀ ਰਿਲੇਅ ਦੌੜ 100 ਗੁਣਾਂ 4 ਮੀਟਰ ਵਿੱਚ ਲੜਕੀਆਂ ਨੇ ਪਹਿਲਾ, ਡਿਸਕਸ ਥਰੋਅ ਵਿੱਚ ਅਰਸ਼ਪ੍ਰੀਤ ਕੌਰ ਨੇ ਦੂਜਾ, ਮਹਿਕਪ੍ਰੀਤ ਕੌਰ ਨੇ ਲੰਬੀ ਛਾਲ ਵਿੱਚ ਦੂਜਾ, ਮਹਿਕਪ੍ਰੀਤ ਕੌਰ 100 ਮੀਟਰ ਦੌੜ ਵਿੱਚ ਤੀਜਾ, ਦਸ਼ਮਾਨਸ ਸਿੰਘ ਨੇ 80 ਮੀਟਰ ਅੜਿੱਕਾ ਦੌੜ ਵਿੱਚ ਪਹਿਲਾ, ਅੰਡਰ 17 ਸਾਲ ਉਮਰ ਵਰਗ ਵਿੱਚ ਰਮਨਦੀਪ ਕੌਰ ਨੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। -ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article