ਮਹਿੰਦਰ ਸਿੰਘ ਰੱਤੀਆਂ
ਐਡਮਿੰਟਨ, 25 ਅਕਤੂਬਰ
ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਅਲਬਰਟਾ ਦੇ ‘ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਵੱਲੋਂ ਨਾਟਕ ‘ਧੰਨ ਲਿਖਾਰੀ ਨਾਨਕਾ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਕੈਨੇਡਾ ਦੇ ਸਰੀ, ਵਿਨੀਪੈੱਗ, ਟੌਰਾਂਟੋ, ਕੈਲਗਿਰੀ ਵਿਖੇ ਵੀ ਸ਼ੋਅ ਕੀਤੇ। ਡਾ. ਸਾਹਿਬ ਸਿੰਘ ਨੇ ਨਾਟਕ ਵਿੱਚ ਸ਼ਾਨਦਾਰ ਕਿਰਦਾਰਾਂ ਰਾਹੀਂ ਬਾਬੇ ਨਾਨਕ ਦੇ ਫਲਸਫੇ ਨੂੰ ਸਮਝਣ ਤੇ ਵਿਚਾਰਨ ਦਾ ਹੋਕਾ ਦਿੰਦੇ ਜਿਥੇ ਕਿਸਾਨੀ ਅੰਦੋਲਨ, ਕਰੋਨਾ ਕਾਲ, ਸਾਲ 1984 ਦੇ ਦਿੱਲੀ ਦੰਗਿਆਂ ਤੇ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਆਪਣੇ ਨਾਟਕ ਵਿੱਚ ਬੜੀ ਸੰਵੇਦਨਸ਼ਪਲਤਾ ਤੇ ਵਿਸਥਾਰ ਨਾਲ ਪੇਸ਼ ਕੀਤਾ, ਉਥੇ ਉਨ੍ਹਾਂ ਹੱਕ ਸੱਚ ਤੇ ਪਾਬੰਦੀਆਂ, ਗਰੀਬੀ ਅਤੇ ਮਿਹਨਤ ਦੀ ਬੇਕਦਰੀ, ਧਰਮ ਦੀ ਸਿਆਸਤ ਅਤੇ ਰਾਜਨੀਤਿਕ ਵਰਤਾਰੇ ’ਤੇ ਡੂੰਘਾ ਤੇ ਉਦਾਸੀ ਭਰਿਆ ਨਿਸ਼ਾਨਾ ਸਾਧਿਆ। ਨਾਟਕ ਦੇ ਪਾਤਰ ਲੇਖਕ ਦੀ ਆਪਣੀ ਧੀ ਦੀ ਜੋ ਸੱਚ ਦੇ ਹੱਕ ਵਿੱਚ ਆਵਾਜ਼ ਚੁੱਕਦੀ ਗੁੰਡਿਆਂ ਹੱਥੋਂ ਹੱਡੀਆਂ ਤੁੜਵਾ ਬਹਿੰਦੀ ਹੈ, ਜੇਲ੍ਹ ਜਾਂਦੀ ਹੈ ਪਰ ਹੌਂਸਲਾ ਨਹੀਂ ਹਾਰਦੀ। ਧੀ ਨਾਲ ਹਰ ਰੋਜ਼ ਫੋਨ ’ਤੇ ਪਿਓ ਦੀ ਗੱਲਬਾਤ ਦੀ ਕਹਾਣੀ, ਦੂਸਰੀ ਕਹਾਣੀ, ਤੀਸਰੀ ਕਹਾਣੀ, ਚੌਥੀ ਕਹਾਣੀ, ਪੰਜਵੀਂ ਕਹਾਣੀ ਜੁੜ ਕੇ ਜਦ ਵੱਡੀ ਕਹਾਣੀ ਬਣਦੀ।
ਖੇਡਿਆ ਨਾਟਕ, ਜੋ ਕੋਈ ਡੇਢ ਘੰਟੇ ਬਿਨਾ ਠਹਿਰਾਓ ਚੱਲਿਆ, ਸਾਹਿਬ ਸਿੰਘ ਇੱਕ ਪਾਤਰ ਤੋ ਦੂਜੇ ਵਿੱਚ ਤਬਦੀਲ ਹੋ ਆਪਣੀਆਂ ਤਕਰੀਰਾਂ ਸਰੋਤਿਆਂ ਨਾਲ ਸਾਂਝੀਆਂ ਕਰਦਾ ਰਿਹਾ। ਇਸ ਮੌਕੇ ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਅਲਬਰਟਾ ਦੇ ਆਗੂ ਪਰਮ ਗਿੱਲ ਨੇ ਕਿਹਾ ਕਿ ਡਾ. ਸਾਹਿਬ ਸਿੰਘ ਨੇ ਬਾਬੇ ਨਾਨਕ ਦੀ ਫਿਲਾਸਫੀ ਦਾ ਛੱਟਾ ਦੇ ਕੇ, ਬਾਬੇ ਨਾਨਕ ਨਾਲ ਸੰਵਾਦ ਰਚਾ ਕੇ, ਇਕ ਲੇਖਕ ਦੀ ਉਚੀ ਸੁੱਚੀ ਸੋਚ ਤੇ ਕਿਰਦਾਰ ਨੂੰ ਉਭਾਰਿਆ ਹੈ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਨਾਟਕ ਧੰਨ ਲਿਖਾਰੀ ਨਾਨਕਾ ਦਾ ਮੁੱਖ ਮਨੋਰਥ ਲੇਖਕ, ਕਲਾਕਾਰ ਦੀ ਭੂਮਿਕਾ, ਪਰਿਭਾਸ਼ਾ, ਜ਼ਿੰਮੇਵਾਰੀ ਤੇ ਕਿਰਦਾਰ ਨੂੰ ਪੇਸ਼ ਕਰਨਾ ਹੈ। ਸਹੀ ਤੇ ਸੱਚਾ ਲੇਖਕ ਲੋਕਾਂ ਦੀ ਗੱਲ ਕਰਦਾ ਹੈ, ਸਮਾਜਿਕ ਸਰੋਕਾਰਾਂ ’ਤੇ ਪਹਿਰਾ ਦਿੰਦਾ ਹੈ। ਸਰਕਾਰਾਂ ਤੇ ਸਰਮਾਏਦਾਰਾਂ ਦੇ ਅੱਗੇ ਪਿੱਛੇ ਨਹੀਂ ਫਿਰਦਾ। ਉਨ੍ਹਾਂ ਕਿਹਾ ਕਿ ਲੇਖਕ ਦਾ ਨਿਡਰ ਹੋ ਕੇ ਬੇਬਾਕੀ ਨਾਲ ਲਿਖਣਾ ਜ਼ਰੂਰੀ ਹੈ। ਇਸ ਮੌਕੇ ਸੰਨੀ ਧਾਲੀਵਾਲ, ਨਿਰਮਲ ਸੋਨੀ, ਜਸਪ੍ਰੀਤ, ਗੁਰਸ਼ੀਸ ਤੇ ਹੋਰ ਪ੍ਰਬੰਧਕ ਮੌਜੂਦ ਸਨ।
News Source link
#ਐਡਮਟਨ #ਚ #ਸਹਬ #ਸਘ #ਦ #ਨਟਕ #ਧਨ #ਲਖਰ #ਨਨਕ #ਨ #ਕਲ #ਦਰਸ਼ਕ