28.7 C
Patiāla
Sunday, April 21, 2024

ਪਿੰਡ ਜਟਾਣਾ ਦੀ ਧੀ ਲੜੇਗੀ ਡੈਨਮਾਰਕ ਸੰਸਦੀ ਚੋਣਾਂ

Must read


ਸੰਜੀਵ ਬੱਬੀ

ਚਮਕੌਰ ਸਾਹਿਬ, 28 ਅਕਤੂਬਰ

ਐੱਸਵਾਈਐੱਲ ਨਹਿਰ ਦੇ ਮੁੱਦੇ ’ਤੇ ਦੇਸ਼ ਵਿਦੇਸ਼ ਵਿੱਚ ਚਰਚਾ ਵਿੱਚ ਆਏ ਨਜ਼ਦੀਕੀ ਪਿੰਡ ਜਟਾਣਾ ਹੁਣ ਇੱਕ ਵਾਰ ਤੋਂ ਫਿਰ ਚਰਚਾ ਵਿੱਚ ਹੈ। ਇਸ ਪਿੰਡ ਦੇ ਨਿਰਵੈਰ ਸਿੰਘ ਜਟਾਣਾ ਦੀ ਹੋਣਹਾਰ ਪੁੱਤਰੀ ਜੈਸਮੀਨ ਕੌਰ (22) ਡੈਨਮਾਰਕ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਲੜ ਰਹੀ ਹੈ। ਇਸ ਸਬੰਧੀ ਜੈਸਮੀਨ ਕੌਰ ਦੇ ਪਿੰਡ ਰਹਿੰਦੇ ਤਾਇਆ ਸਮਿਤੀ ਮੈਂਬਰ ਤੇ ਨੰਬਰਦਾਰ ਜਸਵੀਰ ਸਿੰਘ ਜਟਾਣਾ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਡੈਨਮਾਰਕ ਵਿੱਚ ਹੋ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਭਤੀਜੀ ਜੈਸਮੀਨ ਕੌਰ ਨੂੰ ਉੱਥੋਂ ਦੀ ਪ੍ਰਮੁੱਖ ਪਾਰਟੀ ਫ੍ਰੀ ਗ੍ਰੀਨ ਡੈਨਮਾਰਕ ਨੇ ਡੈਨਿਸ਼ ਪੀਪਲਜ਼ ਪਾਰਟੀ ਦੀ ਪ੍ਰਮੁੱਖ ਆਗੂ ਵਿਰੁੱਧ ਗਰੇਓ ਸ਼ੀ ਲੈਂਡ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਉਨ੍ਹਾਂ ਦੱਸਿਆ ਕਿ ਡੈਨਮਾਰਕ ਦੀ ਪਾਰਲੀਮੈਂਟ ਚੋਣ ਲੜਨ ਲਈ ਘੱਟ ਤੋਂ ਘੱਟ 20 ਹਜ਼ਾਰ ਵੋਟਰਾਂ ਦੇ ਦਸਤਖ਼ਤਾਂ ਦਾ ਸਮਰਥਨ ਹੋਣਾ ਜ਼ਰੂਰੀ ਹੁੰਦਾ। ਜੈਸਮੀਨ ਕੌਰ ਨੂੰ ਥੋੜ੍ਹੇ ਸਮੇਂ ਵਿੱਚ ਹੀ 50 ਹਜ਼ਾਰ ਤੋਂ ਵੀ ਵੱਧ ਵੋਟਰਾਂ ਦਾ ਸਮਰਥਨ ਹਾਸਲ ਹੋਇਆ ਹੈ। ਉਹ ਡੈਨਮਾਰਕ ਦੀ ਪਾਰਲੀਮੈਂਟ ਦੀਆਂ ਚੋਣਾਂ ਲੜਨ ਵਾਲੀ ਪਹਿਲੀ ਭਾਰਤੀ ਮਹਿਲਾ ਹੈ, ਜਦੋਂ ਕਿ ਜੈਸਮੀਨ ਕੌਰ ਦੀ ਪਾਰਟੀ ਵੱਲੋਂ ਖੰਨੇ ਦਾ ਨੌਜਵਾਨ ਯਾਦਵਿੰਦਰ ਸਿੰਘ ਵੀ ਚੋਣ ਮੈਦਾਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਡੈਨਮਾਰਕ ਪਾਰਲੀਮੈਂਟ ਦੇ 175 ਮੈਂਬਰਾਂ ਲਈਂ 5 ਲੱਖ ਤੋਂ ਵੱਧ ਵੋਟਰ 1 ਨਵੰਬਰ ਨੂੰ ਬੈਲਟ ਪੇਪਰਾਂ ਰਾਹੀਂ ਵੋਟ ਦਾ ਇਸਤੇਮਾਲ ਕਰਨਗੇ ਅਤੇ ਨਤੀਜਾ ਉਸੇ ਸ਼ਾਮ ਐਲਾਨਿਆ ਜਾਵੇਗਾ। 

News Source link

- Advertisement -

More articles

- Advertisement -

Latest article