39.1 C
Patiāla
Thursday, April 25, 2024

ਟੀ-20 ਵਿਸ਼ਵ ਕੱਪ: ਜ਼ਿੰਬਾਬਵੇ ਵੱਲੋਂ ਰੋਮਾਂਚਕ ਮੁਕਾਬਲੇ ’ਚ ਪਾਕਿਸਤਾਨ ਨੂੰ ਇਕ ਦੌੜ ਦੀ ਸ਼ਿਕਸਤ

Must read


ਪਰਥ, 27 ਅਕਤੂਬਰ

ਜ਼ਿੰਬਾਬਵੇ ਨੇ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਗਰੁੱਪ-12 ਦੇ ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਇਕ ਦੌੜ ਨਾਲ ਹਰਾ ਦਿੱਤਾ। ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ। ਜ਼ਿੰਬਾਬਵੇ ਵੱਲੋਂ ਦਿੱਤੇ 131 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਲਈ ਮੈਦਾਨ ਵਿੱਚ ਉਤਰੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਕ ਵਾਰ ਮੁੜ ਦੌੜਾਂ ਬਣਾਉਣ ਵਿੱਚ ਨਾਕਾਮ ਰਹੇ। ਮੁਹੰਮਦ ਰਿਜ਼ਵਾਨ ਨੇ 14 ਅਤੇ ਕਪਤਾਨ ਬਾਬਰ ਆਜ਼ਮ ਨੇ ਚਾਰ ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਸ਼ਾਨ ਮਸੂਦ ਨੇ ਸਭ ਤੋਂ ਵਧ 44 ਦੌੜਾਂ ਬਣਾਈਆਂ। ਮੁਹੰਮਦ ਨਵਾਜ਼ ਨੇ 22 ਤੇ ਸ਼ਾਦਾਬ ਖਾਨ ਨੇ 17 ਦੌੜਾਂ ਦਾ ਯੋਗਦਾਨ ਦਿੱਤਾ। ਜ਼ਿੰਬਾਬਵੇ ਵੱਲੋਂ ਸਿਕੰਦਰ ਰਜ਼ਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਬਰੈਡ ਈਵਾਨ ਨੇ 2 ਅਤੇ ਬਲੈਸਿੰਗ ਮੁਜਾਰਾਬਾਨੀ ਅਤੇ ਲਿਊਕ ਜੋਂਗਵੇ ਨੇ ਇਕ ਇਕ ਵਿਕਟ ਲਈ।

ਇਸ ਤੋਂ ਪਹਿਲਾਂ ਜਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ’ਤੇ 130 ਦੌੜਾਂ ਬਣਾਈਆਂ ਸਨ। ਕਪਤਾਨ ਕ੍ਰੇਗ ਇਰਵਿਨ (19ਦੌੜਾਂ) ਅਤੇ ਮਾਧੇਵੇਰੇ (17ਦੌੜਾਂ) ਨੇ ਪਹਿਲੇ ਵਿਕਟ ਲਈ 42 ਦੌੜਾਂ ਬਣਾ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ, ਜੋ ਬਹੁਤੀ ਦੇਰ ਕਾਇਮ ਨਾ ਰਹਿ ਸਕੀ ਅਤੇ ਰਊਫ ਦੀ ਗੇਂਦ ’ਤੇ ਇਰਵਿਨ ਕੈਚ ਆਊਟ ਹੋ ਗਏ। ਸੀਨ ਵਿਲੀਅਮਸ਼(31)ਅਤੇ ਸਿਕੰਦਰ ਰਜਾ (09) ਨੇ ਚੌਥੀ ਵਿਕਟ ਲਈ 31 ਦੌੜਾਂ ਜੋੜੀਆਂ ਪਰ 14 ਵੇਂ ਓਵਰ ਵਿੱਚ ਸ਼ਾਦਾਬ ਨੇ ਦੋ ਵਿਕਟਾਂ ਲੈ ਕੇ ਬੱਲੇਬਾਜ਼ ਟੀਮ ਦੀ ਰਫ਼ਤਾਰ ਰੋਕ ਦਿੱਤੀ। ਪਾਕਿਸਤਾਨ ਵੱਲੋਂ ਰਊਫ਼ ਨੇ ਟੀ-20 ਗੇਂਦਬਾਜ਼ੀ ਵਿੱਚ ਆਪਣਾ ਸਰਵੋਤਮ ਕਿਫਾਇਤੀ ਪ੍ਰਦਰਸ਼ਨ ਕੀਤਾ। ਉਸ ਨੇ ਚਾਰ ਓਵਰਾਂ ਵਿੱਚ ਇਕ ਮੇਡਨ ਸੁੱਟ ਕੇ 12 ਦੌੜਾਂ ਦੇ ਕੇ ਇਕ ਵਿਕਟ ਲਿਆ ਜਦੋਂ ਕਿ ਮੁਹੰਮਦ ਵਸੀਮ ਨੇ 24 ਦੌੜਾਂ ਦੇ ਕੇ 4 ਵਿਕਟਾਂ ਤੇ ਸ਼ਾਦਾਬ ਨੇ ਚਾਰ ਓਵਰਾਂ ਵਿੱਚ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ। -ਏਜੰਸੀ

News Source link

- Advertisement -

More articles

- Advertisement -

Latest article