ਸਿਡਨੀ, 26 ਅਕਤੂਬਰ
ਭਾਰਤੀ ਕ੍ਰਿਕਟ ਟੀਮ ਮੰਗਲਵਾਰ ਨੂੰ ਅਭਿਆਸ ਤੋਂ ਬਾਅਦ ਦੇ ਖਾਣੇ ਦੇ ਪ੍ਰਬੰਧ ਤੋਂ ਖੁਸ਼ ਨਹੀਂ ਸੀ ਅਤੇ ਟੀਮ ਦੇ ਕੁਝ ਮੈਂਬਰਾਂ ਨੇ ਦੁਪਹਿਰ ਦੇ ਖਾਣੇ ਲਈ ਹੋਟਲ ਪਰਤਣ ਦਾ ਫੈਸਲਾ ਕੀਤਾ। ਅਭਿਆਸ ਤੋਂ ਬਾਅਦ ਦਾ ਖਾਣਾ ਸਾਰੀਆਂ ਟੀਮਾਂ ਲਈ ਲਗਪਗ ਇੱਕੋ ਜਿਹਾ ਹੁੰਦਾ ਹੈ ਅਤੇ ਭਾਰਤੀ ਖਿਡਾਰੀਆਂ ਨੂੰ ਗਰਮ ਭੋਜਨ ਨਹੀਂ ਦਿੱਤਾ ਜਾ ਰਿਹਾ ਹੈ, ਜੋ ਬੀਸੀਸੀਆਈ ਦੇ ਸੂਤਰਾਂ ਅਨੁਸਾਰ ਸਖ਼ਤ ਸਿਖਲਾਈ ਸੈਸ਼ਨ ਤੋਂ ਬਾਅਦ ਜ਼ਰੂਰੀ ਹੈ।