35.2 C
Patiāla
Tuesday, April 23, 2024

ਬਾਸਕਟਬਾਲ ਵਿੱਚ ਸੰਗਰੂਰ ਦੀਆਂ ਮਹਿਲਾਵਾਂ ਦੀ ਝੰਡੀ

Must read


ਸਤਵਿੰਦਰ ਸਿੰਘ ਬਸਰਾ

ਲੁਧਿਆਣਾ, 22 ਅਕਤੂਬਰ

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ਵਿੱਚ ਅੱਜ 21-40 ਉਮਰ ਵਰਗ ’ਚ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਬਾਸਕਟਬਾਲ ਪੁਰਸ਼ ਵਰਗ ਦੇ ਕੁਆਟਰ ਫਾਈਨਲ ਵਿੱਚ ਰੋਪੜ ਦੀ ਟੀਮ ਨੇ ਸੰਗਰੂਰ ਨੂੰ 66-45 ਜਦਕਿ ਮਾਨਸਾ ਦੀ ਟੀਮ ਨੇ ਕਪੂਰਥਲਾ ਦੀ ਟੀਮ ਨੂੰ 52-48 ਅੰਕਾਂ ਦੇ ਫਰਕ ਨਾਲ ਹਰਾਇਆ। ਮਹਿਲਾ ਵਰਗ ਬਾਸਕਟਬਾਲ ਫਾਈਨਲ ਮੁਕਾਬਲੇ ਵਿੱਚ ਸੰਗਰੂਰ ਦੀ ਟੀਮ ਨੇ ਪਹਿਲਾ ਤੇ ਲੁਧਿਆਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਪਟਿਆਲਾ ਦੀ ਟੀਮ ਨੇ ਤੀਜੇ ਸਥਾਨ ’ਤੇ ਰਹੀ।

ਇਨ੍ਹਾਂ ਹੈਂਡਬਾਲ ਲੜਕਿਆਂ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ ਜਲੰਧਰ ਨੂੰ 14-10 ਅੰਕਾਂ ਦੇ ਫਰਕ ਨਾਲ ਜਦਕਿ ਐਸਏਐਸ ਨਗਰ ਦੀ ਟੀਮ ਨੇ ਰੂਪਨਗਰ ਨੂੰ 22-19 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਲੜਕੀਆਂ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਰੋਪੜ ਦੀ ਟੀਮ ਨੇ ਐਸਏਐਸ ਨਗਰ ਦੀ ਟੀਮ ਨੂੰ 22-13 ਅੰਕਾਂ ਦੇ ਫਰਕ ਨਾਲ ਜਦਕਿ ਅੰਮ੍ਰਿਤਸਰ ਦੀ ਟੀਮ ਨੇ ਜਲੰਧਰ ਨੂੰ 16-15 ਅੰਕਾਂ ਦੇ ਫਰਕ ਨਾਲ ਹਰਾਇਆ।

ਇਸੇ ਉਮਰ ਵਰਗ ’ਚ ਜੂਡੋ ਦੇ ਵੱਖ ਵੱਖ ਭਾਰ ਵਰਗ ਵਿੱਚ ਹੋਏ ਮਰਦਾਂ ਦੇ ਮੁਕਾਬਲਿਆਂ ਵਿੱਚ ਗੁਰਪ੍ਰਤਾਪ ਸਿੰਘ, ਨਿਤਿਨ, ਰਮਨਦੀਪ ਸਿੰਘ, ਭੁਪੇਸ਼ ਸ਼ਰਮਾ, ਕੀਰਤੀ ਰਾਜ, ਮਨਦੀਪ ਸਿੰਘ, ਵਿਸ਼ਾਲ ਕੁਮਾਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਸਾਫਟਬਾਲ 21-40 ਉਮਰ ਵਰਗ ਮਹਿਲਾ ਫਾਈਨਲ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਟੀਮ ਪਹਿਲੇ, ਲੁਧਿਆਣਾ ਦੀ ਟੀਮ ਦੂਜੇ ਅਤੇ ਜਲੰਧਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਸਾਫਟਬਾਲ ਮੈਨ ’ਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ, ਜਲੰਧਰ ਦੀ ਟੀਮ ਨੇ ਦੂਜਾ ਜਦਕਿ ਲੁਧਿਆਣਾ ਦੀ ਟੀਮ ਨੂੰ ਤੀਜੇ ਸਥਾਨ ’ਤੇ ਸਬਰ ਕਰਨਾ ਪਿਆ। ਦੱਸਣਯੋਗ ਹੈ ਕਿ ਸੂਬਾ ਪੱਧਰੀ ਇੰਨਾਂ ਮੁਕਾਬਲਿਆਂ ਵਿੱਚ ਕੁੱਲ 30 ਖੇਡਾਂ ’ਚ ਮੁਕਾਬਲੇ ਹੋਏ ਅਤੇ ਇਨ੍ਹਾਂ ਵਿੱਚੋਂ ਲੁਧਿਆਣਾ ’ਚ ਬਾਸਕਟਬਾਲ, ਹੈਂਡਬਾਲ, ਸਾਫਟਬਾਲ ਅਤੇ ਜੂਡੋ ਦੇ ਹੀ ਮੁਕਾਬਲੇ ਕਰਵਾਏ ਗਏ ਹਨ।

News Source link

- Advertisement -

More articles

- Advertisement -

Latest article