39.1 C
Patiāla
Thursday, April 25, 2024

ਦੀਵਾਲੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ਵਿਚਲੀ ‘ਹਵਾ ਦਾ ਮਿਆਰ ਖ਼ਰਾਬ ਤੇ ਬਹੁਤ ਖ਼ਰਾਬ’

Must read


ਚੰਡੀਗੜ੍ਹ, 25 ਅਕਤੂਬਰ

ਦੀਵਾਲੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਹਵਾ ਦੀ ਗੁਣਵੱਤਾ ‘ਖਰਾਬ’ ਅਤੇ ‘ਬਹੁਤ ਖਰਾਬ’ ਸ਼੍ਰੇਣੀਆਂ ਵਿੱਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਹਰਿਆਣਾ ਦੇ ਗੁਰੂਗ੍ਰਾਮ ਅਤੇ ਪੰਜਾਬ ਦੇ ਲੁਧਿਆਣਾ ਵਿੱਚ ਸਵੇਰੇ 10:10 ਵਜੇ ਹਵਾ ਗੁਣਵੱਤਾ ਸੂਚਕਾਂਕ ਕ੍ਰਮਵਾਰ 313 ਅਤੇ 269 ਰਹੀ। ਪੰਜਾਬ, ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਅਤੇ ਖੰਨਾ ਵਿੱਚ ਹਵਾ ਦਾ ਮਿਆਰ ਕ੍ਰਮਵਾਰ 249, 208, 225, 260 ਅਤੇ 212 ਦਰਜ ਕੀਤਾ ਗਿਆ ਤੇ ਸਾਰੇ ਸ਼ਹਿਰ ਖਰਾਬ ਹਵਾ ਦੀ ਸ਼੍ਰੇਣੀ ਵਿੱਚ ਹਨ। ਪੰਜਾਬ ਸਰਕਾਰ ਨੇ ਦੀਵਾਲੀ ‘ਤੇ ਪਟਾਕੇ ਚਲਾਉਣ ਲਈ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਦੋ ਘੰਟੇ ਦੀ ਇਜਾਜ਼ਤ ਦਿੱਤੀ ਸੀ। 

News Source link

- Advertisement -

More articles

- Advertisement -

Latest article