ਮਾਸਕੋ, 23 ਅਕਤੂਬਰ
ਰੂਸ ਦਾ ਇੱਕ ਲੜਾਕੂ ਜਹਾਜ਼ ਅੱਜ ਸਰਬੀਆ ਦੇ ਸ਼ਹਿਰ ਇਰਕੁਟਸਕ ਵਿੱਚ ਇੱਕ ਇਮਾਰਤ ਨਾਲ ਟਕਰਾ ਗਿਆ ਅਤੇ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟੈਲੀਗ੍ਰਾਮ ’ਤੇ ਇੱਕ ਪੋਸਟ ਵਿੱਚ ਇਰਕੁਟਸਕ ਦੇ ਗਵਰਨਰ ਇਗੋਰ ਕੋਬਜ਼ੇਵ ਨੇ ਕਿਹਾ ਕਿ ਜਹਾਜ਼ ਸ਼ਹਿਰ ਵਿੱਚ ਦੋ ਮੰਜ਼ਿਲਾ ਇਮਾਰਤ ਨਾਲ ਟਕਰਾਇਆ। ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਪਾਇਲਟ ਮਾਰੇ ਗਏ ਪਰ ਉੱਥੇ ਹੋਰ ਕਿਸੇ ਦੀ ਮੌਤ ਨਹੀਂ ਹੋਈ। ਦੱਸਣਯੋਗ ਹੈ ਕਿ ਪਿਛਲੇ 6 ਦਿਨਾਂ ਵਿੱਚ ਇਹ ਦੂਜਾ ਅਜਿਹਾ ਹਾਦਸਾ ਹੈ।