28.7 C
Patiāla
Sunday, April 21, 2024

ਬਰਤਾਨੀਆ: ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਐਲਾਨੀ

Must read


ਲੰਡਨ, 23 ਅਕਤੂਬਰ

ਭਾਰਤੀ ਮੂਲ ਦੇ ਸਾਬਕਾ ਚਾਂਸਲਰ ਰਿਸ਼ੀ ਸੂਨਕ ਨੇ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦੌੜ ਵਿੱਚ ਸ਼ਾਮਲ ਹੋਣ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੰਮ ਕਰਨਾ ਚਾਹੁੰਦੇ ਹਨ। ਰਿਸ਼ੀ ਸੂਨਕ ਨੇ ਅੱਜ ਪੁਸ਼ਟੀ ਕੀਤੀ ਕਿ ਉਹ ਲਿਜ਼ ਟਰੱਸ ਦੀ ਜਗ੍ਹਾ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਖੜ੍ਹੇ ਹੋ ਰਹੇ ਹਨ। ਉਨ੍ਹਾਂ ਟਵਿੱਟਰ ’ਤੇ ਕਿਹਾ, ‘‘ਯੁਨਾਈਟਿਡ ਕਿੰਗਡਮ ਇੱਕ ਮਹਾਨ ਦੇਸ਼ ਹੈ ਪਰ ਅਸੀਂ ਇੱਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਇਸ ਕਰਕੇ ਮੈਂ ਕੰਜ਼ਰਵੇਟਿਵ ਪਾਰਟੀ ਲੀਡਰ ਅਤੇ ਤੁਹਾਡਾ ਨਵਾਂ ਪ੍ਰਧਾਨ ਮੰਤਰੀ ਬਣਨ ਲਈ ਖੜ੍ਹਾ ਹੋ ਰਿਹਾ ਹਾਂ।’’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੋਰਿਸ ਜੌਹਨਸਨ ਦੀ ਜਗ੍ਹਾ ਕੰਜ਼ਰਵੇਟਿਵ ਪਾਰਟੀ ਨੇਤਾ ਚੋਣ ਵਿੱਚ ਸਤੰਬਰ ਮਹੀਨੇ ਸੂਨਕ ਨੂੰ ਲਿਜ਼ ਟਰੱਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਿਆਨ ਵਿੱਚ ਸੂਨਕ ਨੇ ਕਿਹਾ, ‘‘ਸਰਕਾਰ ਵਿੱਚ ਹਰ ਪੱਧਰ ’ਤੇ ਏਕੀਕਰਨ ਅਤੇ ਜਵਾਬਦੇਹੀ ਹੈ। ਮੈਂ ਅਗਵਾਈ ਕਰਾਂਗਾ ਅਤੇ ਜ਼ਿੰਮੇਵਾਰੀ ਨਿਭਾਉਣ ਦਿਨ ਰਾਤ ਕੰਮ ਕਰਾਂਗਾ।’’ ਉਨ੍ਹਾਂ ਕਿਹਾ, ‘‘ਮੈਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਤੋਂ ਮੌਕਾ ਮੰਗ ਰਿਹਾ ਹਾਂ। -ਏਜੰਸੀਆਂ

News Source link

- Advertisement -

More articles

- Advertisement -

Latest article