9 C
Patiāla
Saturday, December 14, 2024

ਕੁਸ਼ਤੀ: ਅਮਨ ਨੇ 57 ਕਿਲੋ ਵਿੱਚ ਖ਼ਿਤਾਬ ਜਿੱਤਿਆ

Must read


ਪੋਂਟੇੇਵੇਦਰਾ(ਸਪੇਨ), 22 ਅਕਤੂਬਰ

ਭਾਰਤੀ ਭਲਵਾਨ ਅਮਨ ਨੇ ਸ਼ਨਿਚਰਵਾਰ ਨੂੰ ਇਥੇ ਤੁਰਕੀ ਦੇ ਅਹਿਮਤ ਦੁਮਾਨ ਨੂੰ ਹਰਾ ਕੇ ਅੰਡਰ 23 ਵਿਸ਼ਵ ਚੇੈਂਪੀਅਨਸ਼ਿਪ ਦਾ 57 ਕਿਲੋਗ੍ਰਾਮ ਵਰਗ ਦਾ ਖਿਤਾਬ ਆਪਣੇ ਨਾਂ ਕਰ ਲਿਆ। ਅਮਨ ਨੇ ਸਾਰੇ ਅੰਕ ਦੂਜੇ ਗੇੜ ਵਿੱਚ ਜਦੋਂ ਕਿ ਉਸ ਦੇ ਵਿਰੋਧੀ ਨੇ ਹਰ ਗੇੜ ਵਿੱਚ ਅੰਕ ਹਾਸਲ ਕੀਤੇ। ਇਹ ਅਮਨ ਦਾ ਇਸ ਸੀਜ਼ਨ ਦਾ ਚੌਥਾ ਤਗਮਾ ਹੈ। ਉਸ ਨੇ ਅਲਮਾਟੀ ਵਿੱਚ ਸੋਨੇ, ਡਾਨ ਕੋਲੋਵ ਵਿੱਚ ਚਾਂਦੀ ਅਤੇ ਯਾਸਾਰ ਦੋਗੂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤ ਨੇ ਇਸ ਚੈਂਪੀਅਨਸ਼ਿਪ ਵਿੱਚ ਛੇ ਤਗਮੇ ਹਾਸਲ ਕੀਤੇ। ਭਾਰਤ ਨੇ ਗ੍ਰੀਕੋਰੋਮਨ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਜਿਸ ਵਿੱਚ ਤਿੰਨ ਭਲਵਾਨਾਂ ਨੇ ਕਾਂਸੀ ਤੇ ਤਗਮੇ ਜਿੱਤੇ। -ਏਜੰਸੀ





News Source link

- Advertisement -

More articles

- Advertisement -

Latest article