35.2 C
Patiāla
Tuesday, April 23, 2024

ਭਾਰਤੀ ਮੁਕਾਬਲਾ ਕਮਿਸ਼ਨ ਵੱਲੋਂ ਗੂਗਲ ਨੂੰ 1337.76 ਕਰੋੜ ਰੁਪਏ ਦਾ ਜੁਰਮਾਨਾ

Must read


ਨਵੀਂ ਦਿੱਲੀ, 20 ਅਕਤੂਬਰ

ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ) ਨੇ ਗੂੁਗਲ ਨੂੰ 1337.76 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਐਂਡਰੌਇਡ ਮੋਬਾਈਲ ਉਪਕਰਣ ਖੇਤਰ ਵਿੱਚ ਕਈ ਬਾਜ਼ਾਰਾਂ ’ਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਗੂਗਲ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸੀਸੀਆਈ ਨੇ ਪ੍ਰਮੁੱਖ ਇੰਟਰਨੈੱਟ ਕੰਪਨੀ ਨੂੰ ਅਯੋਗ ਕਾਰੋਬਾਰੀ ਸਰਗਰਮੀਆਂ ਨੂੰ ਰੋਕਣ ਤੇ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਗੂਗਲ ਨੂੰ ਇਕ ਨਿਰਧਾਰਿਤ ਮਿਆਦ ਅੰਦਰ ਆਪਣੇ ਕੰਮਕਾਜ ਦੇ ਤਰੀਕੇ ਵਿੱਚ ਸੋਧ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਸੀਸੀਆਈ ਨੇ ਅਪਰੈਲ 2019 ਵਿੱਚ ਦੇਸ਼ ’ਚ ਐਂਡਰੌਇਡ ਆਧਾਰਿਤ ਸਮਾਰਟਫੋਨ ਗਾਹਕਾਂ ਦੀ ਸ਼ਿਕਾਇਤ ਮਗਰੋਂ ਮਾਮਲੇ ਦੀ ਵਿਆਪਕ ਜਾਂਚ ਲਈ ਕਿਹਾ ਸੀ। ਐਂਡਰੌਇਡ ਅਸਲ ਵਿੱਚ ਸਮਾਰਟਫੋਨ ਤੇ ਟੈਬਲੇਟ ਦੇ ਮੂਲ ਉਪਕਰਣ ਨਿਰਮਾਤਾਵਾਂ ਵੱਲੋਂ ਸਥਾਪਤ ਇਕ ਓਪਨ ਸੋਰਸ ਮੋਬਾਈਲ ਅਪਰੇਟਿੰਗ ਪ੍ਰਣਾਲੀ ਹੈ। ਅਯੋਗ ਕਾਰੋਬਾਰੀ ਕਾਰਜ ਪ੍ਰਣਾਲੀਆਂ ਦੇ ਦੋਸ਼ ਮੋਬਾਈਲ ਐਪਲੀਕੇਸ਼ਨ ਡਿਸਟ੍ਰੀਬਿਊਸ਼ਨ ਕਰਾਰ (ਐੱਮਏਡੀਏ) ਤੇ ਐਂਟੀ ਫਰੈਗਮੈਂਟੇਸ਼ਨ ਕਰਾਰ ਨਾਲ ਸਬੰਧਤ ਹਨ। -ਪੀਟੀਆਈNews Source link

- Advertisement -

More articles

- Advertisement -

Latest article