ਸਟਾਕਹੋਮ, 17 ਅਕਤੂਬਰ
ਸਵੀਡਨ ਦੀ ਸੰਸਦ ਨੇ ਅੱਜ ਉਲਫ਼ ਕ੍ਰਿਸਟਰਸਨ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਉਹ ਕੰਜ਼ਰਵੇਟਿਵ ਮੌਡਰੇਟ ਪਾਰਟੀ ਦੇ ਆਗੂ ਹਨ ਤੇ ਗੱਠਜੋੜ ਸਰਕਾਰ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਹੈ। ਕ੍ਰਿਸਟਰਸਨ (59) ਦੇ ਹੱਕ ਵਿਚ 176 ਤੇ ਵਿਰੋਧ ਵਿਚ 173 ਵੋਟਾਂ ਪਈਆਂ। ਸਰਕਾਰ ਦਾ ਗਠਨ ਮੰਗਲਵਾਰ ਨੂੰ ਹੋਣ ਦੀ ਸੰਭਾਵਨਾ ਹੈ। ਕ੍ਰਿਸਟਰਸਨ ਹੁਣ ਮੈਗਡਾਲੀਨਾ ਐਂਡਰਸਨ ਦੀ ਥਾਂ ਲੈਣਗੇ ਜੋ ਕਿ ਸਵੀਡਨ ਦੀ ਸਭ ਤੋਂ ਵੱਡੀ ਪਾਰਟੀ, ਸੋਸ਼ਲ ਡੈਮੋਕਰੈਟਸ ਦੀ ਅਗਵਾਈ ਕਰਦੇ ਹਨ। ਯੂਕਰੇਨ ਉਤੇ ਰੂਸ ਦੇ ਹਮਲੇ ਤੋਂ ਬਾਅਦ ਕ੍ਰਿਸਟਰਸਨ ਨੇ ਸਵੀਡਨ ਦੇ ਨਾਟੋ ਵਿਚ ਦਾਖਲੇ ਦਾ ਸਮਰਥਨ ਵੀ ਕੀਤਾ ਸੀ। –ਏਪੀ