ਚੇਨਈ, 16 ਅਕਤੂਬਰ
ਭਾਰਤੀ ਗ੍ਰੈਂਡਮਾਸਟਰ ਅਰਜੁਨ ਅਰਿਗੈਸੀ ਨੇ ਅੱਜ ਨੂੰ ਐਮਚੇਸ ਰੈਪਿਡ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ਦੇ ਸੱਤਵੇਂ ਦੌਰ ਵਿੱਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾ ਦਿੱਤਾ। 19 ਸਾਲਾ ਅਰਿਗੈਸੀ ਮੁਕਾਬਲੇ ਦੇ ਪਹਿਲੇ ਦੌਰ ‘ਚ ਹਮਵਤਨ ਵਿਦਿਤ ਗੁਜਰਾਤੀ ਤੋਂ ਹਾਰ ਗਿਆ ਸੀ ਪਰ ਉਸ ਤੋਂ ਬਾਅਦ ਚੰਗੀ ਵਾਪਸੀ ਕੀਤੀ ਅਤੇ ਅੱਠ ਗੇੜਾਂ ਤੋਂ ਬਾਅਦ ਪੰਜਵੇਂ ਸਥਾਨ ‘ਤੇ ਹੈ। ਅਰਿਗੈਸੀ ਨੇ ਐਤਵਾਰ ਸਵੇਰੇ ਸੱਤਵੇਂ ਦੌਰ ਵਿੱਚ ਕਾਰਲਸਨ ਨੂੰ ਹਰਾਇਆ। ਨਾਰਵੇ ਦੇ ਸੁਪਰਸਟਾਰ ਖ਼ਿਲਾਫ਼ ਇਹ ਉਸ ਦੀ ਪਹਿਲੀ ਜਿੱਤ ਹੈ।