25 C
Patiāla
Thursday, November 13, 2025

ਸੀਪੀਸੀ ਦਾ ਅਹਿਮ ਸੈਸ਼ਨ ਐਤਵਾਰ ਤੋਂ; ਸ਼ੀ ਜਿਨਪਿੰਗ ਦੇ ਰਿਕਾਰਡ ਤੀਜੀ ਵਾਰ ਚੁਣੇ ਜਾਣਾ ਤੈਅ

Must read


ਪੇਈਚਿੰਗ, 15 ਅਕਤੂਬਰ

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਅਹਿਮ ਸੈਸ਼ਨ ਐਤਵਾਰ ਨੂੰ ਸ਼ੁਰੂ ਹੋਵੇਗਾ। ਇਸ ਵਿੱਚ ਨਵੇਂ ਉੱਚ ਅਧਿਕਾਰੀਆਂ ਦੀ ਨਿਯੁਕਤੀ ਬਾਰੇ ਫੈਸਲਾ ਲਿਆ ਜਾਵੇਗਾ। ਸੈਸ਼ਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਰਿਕਾਰਡ ਤੀਜੀ ਵਾਰ ਚੁਣਿਆ ਜਾਣਾ ਤੈਅ ਹੈ। ਜਿਨਪਿੰਗ ਦੀ ਇਸ ਨਿਯੁਕਤੀ ਨਾਲ ਵੱਧ ਤੋਂ ਵੱਧ 10 ਸਾਲ ਲਈ ਸਿਖਰਲੇ ਨੇਤਾਵਾਂ ਦੀ ਨਿਯੁਕਤੀ ਦਾ ਤਿੰਨ ਦਹਾਕੇ ਪੁਰਾਣਾ ਨਿਯਮ ਖਤਮ ਹੋ ਜਾਵੇਗਾ। ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਹਫ਼ਤਾ ਭਰ ਚੱਲਣ ਵਾਲੀ 20ਵੀਂ ਕਾਂਗਰਸ ਵਿੱਚ, 2,296 ਚੁਣੇ ਹੋਏ ਡੈਲੀਗੇਟ ਜਿਨਪਿੰਗ ਦੁਆਰਾ ਨਿਰਧਾਰਤ ਮਾਪਦੰਡਾਂ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਕ ਗੁਪਤ ਮੀਟਿੰਗ ਵਿੱਚ ਸ਼ਾਮਲ ਹੋਣਗੇ।-ਏਜੰਸੀ





News Source link

- Advertisement -

More articles

- Advertisement -

Latest article