35.3 C
Patiāla
Monday, April 28, 2025

ਨਾਰਵੇ ’ਚੋਂ ਰੂਸੀ ਵਿਅਕਤੀ ਦੋ ਡਰੋਨਾਂ ਸਣੇ ਗ੍ਰਿਫ਼ਤਾਰ

Must read


ਕੋਪਨਹੈਗਨ, 14 ਅਕਤੂਬਰ

ਨਾਰਵੇ ਵਿੱਚ ਇੱਕ 50 ਸਾਲਾ ਰੂਸੀ ਵਿਅਕਤੀ ਨੂੰ ਦੋ ਡਰੋਨਾਂ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਖਦਸ਼ਾ ਹੈ ਕਿ ਉਸ ਨੇ ਦੇਸ਼ ਵਿੱਚ ਕਿਤੇ ਮਨੁੱਖ ਰਹਿਤ ਹਵਾਈ ਵਾਹਨ ਉਡਾਏ ਹਨ। ਮੰਗਲਵਾਰ ਨੂੰ ਹਿਰਾਸਤ ਵਿੱਚ ਲਏ ਗਏ ਇਸ ਰੂਸੀ ਵਿਅਕਤੀ ਦੀ ਹਾਲੇ ਪਛਾਣ ਨਹੀਂ ਹੋ ਸਕੀ। ਨਾਰਵੇ ਦੇ ਮੀਡੀਆ ਅਨੁਸਾਰ ਕਸਟਮ ਅਧਿਕਾਰੀ ਜਦੋਂ ਸਟੌਰਸਕੌਗ ਸਰਹੱਦ ਨੇੜੇ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਸ ਦੇ ਸਾਮਾਨ ‘ਚੋਂ ਦੋ ਡਰੋਨ ਅਤੇ ਕਈ ਇਲੈਕਟ੍ਰਾਨਿਕ ਸਟੋਰੇਜ ਉਪਕਰਨ ਮਿਲੇ। ਸਰਕਾਰੀ ਵਕੀਲ ਨੇ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਖਦਸ਼ਾ ਪ੍ਰਗਟਾਇਆ ਹੈ। -ਏਪੀ



News Source link

- Advertisement -

More articles

- Advertisement -

Latest article