ਲੰਡਨ, 14 ਅਕਤੂਬਰ
ਬਰਤਾਨੀਆ ਦੀ ਵਪਾਰ ਮੰਤਰੀ ਕੈਮੀ ਬੇਡਨੋਚ ਨੇ ਕਿਹਾ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਬਾਰੇ ਜੋ ਗੱਲਬਾਤ ਚੱਲ ਰਹੀ ਹੈ ਉਹ ਹੁਣ ਦੀਵਾਲੀ ਦੀ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੀਤੀ ਜਾ ਰਹੀ ਹੈ।
ਕੌਮਾਂਤਰੀ ਵਪਾਰ ਵਿਭਾਗ ਵਿੱਚ ਐੱਫਟੀਏ ਗੱਲਬਾਤ ਦੀ ਇੰਚਾਰਜ ਕੈਬਨਿਟ ਮੰਤਰੀ ਕੈਮੀ ਬੇਡਨੋਚ ਨੇ ਵੀਰਵਾਰ ਨੂੰ ਸਕੌਚ ਵ੍ਹਿਸਕੀ ਡਿਸਟਿਲਰੀ ਦੇ ਦੌਰੇ ਦੌਰਾਨ ਕਿਹਾ, ‘‘ਅਸੀਂ ਕਾਫੀ ਨੇੜੇ ਹਾਂ। ਸਮਝੌਤੇ ’ਤੇ ਅਜੇ ਵੀ ਕੰਮ ਚੱਲ ਰਿਹਾ ਹੈ। ਇਸ ਵਿੱਚ ਇਕ ਬਦਲਾਅ ਹੈ ਅਤੇ ਉਹ ਇਹ ਹੈ ਕਿ ਹੁਣ ਅਸੀਂ ਦੀਵਾਲੀ ਦੀ ਸਮਾਂ ਸੀਮਾ ਨੂੰ ਧਿਆਨ ਵਿੱਚ ਨਹੀਂ ਰੱਖ ਰਹੇ ਹਾਂ। ਅਸੀਂ ਸਮਝੌਤੇ ਦੀ ਰਫ਼ਤਾਰ ਦੀ ਬਜਾਏ ਇਸ ਦੇ ਮਿਆਰ ’ਤੇ ਧਿਆਨ ਦੇ ਰਹੇ ਹਾਂ।’’ -ਪੀਟੀਆਈ