ਵਾਸ਼ਿੰਗਟਨ, 14 ਅਕਤੂਬਰ
ਅਮਰੀਕੀ ਮੈਰੀਨ (ਜਲਸੈਨਾ) ਕੋਰ ਵਿੱਚ ਭਰਤੀ ਲਈ ਤਿੰਨ ਸੰਭਾਵੀ ਸਿੱਖ ਉਮੀਦਵਾਰਾਂ ਨੇ ਅਮਰੀਕੀ ਸੰਘੀ ਕੋਰਟ ਵਿੱਚ ਐਮਰਜੈਂਸੀ ਅਪੀਲ ਦਾਖਲ ਕਰ ਕੇ ਆਪਣੇ ਲਾਜ਼ਮੀ ਧਾਰਮਿਕ ਚਿੰਨ੍ਹਾਂ ਜਿਵੇਂ ਕੇਸ (ਵਾਲਾਂ), ਦਾੜ੍ਹੀ ਤੇ ਪੱਗ ਨਾਲ ਹੀ ਬੁਨਿਆਦੀ ਸਿਖਲਾਈ ਲੈਣ ਦੀ ਇਜਾਜ਼ਤ ਮੰਗੀ ਹੈ। ਕੋਲੰਬੀਆ ਦੀ ਜ਼ਿਲ੍ਹਾ ਕੋਰਟ ਦੇ ਜੱਜਾਂ ਨੇ ਆਕਾਸ਼ ਸਿੰਘ, ਜਸਕੀਰਤ ਸਿੰਘ ਤੇ ਮਿਲਾਪ ਸਿੰਘ ਚਾਹਲ ਵੱਲੋਂ ਮੈਰੀਨ ਕੋਰ ਦੇ ਕਮਾਂਡੈਂਟ ਡੇਵਿਡ ਐੱਚ. ਬਰਜਰ ਖਿਲਾਫ਼ ਦਾਖ਼ਲ ਅਪੀਲ ’ਤੇ ਮੰਗਲਵਾਰ ਨੂੰ ਸੁਣਵਾਈ ਕੀਤੀ ਸੀ। ‘ਮੈਰੀਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਹੇਠਲੀ ਕੋਰਟ ਵੱਲੋਂ ਅਪੀਲ ਰੱਦ ਕੀਤੇ ਜਾਣ ਮਗਰੋਂ ਸਿੱਖ ਉਮੀਦਵਾਰਾਂ ਨੇ ਸਤੰਬਰ ਵਿੱਚ ਡੀਸੀ ਸਰਕਟ ਦੀ ਅਮਰੀਕੀ ਅਪੀਲੀ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। -ਏਜੰਸੀ
News Source link
#ਅਮਰਕ #ਮਰਨ #ਤਨ #ਸਖ #ਰਗਰਟ #ਨ #ਧਰਮਕ #ਚਨਹ #ਨਲ #ਸਖਲਈ #ਲਣ #ਦ #ਇਜਜਤ #ਮਗ