ਨਵੀਂ ਦਿੱਲੀ: ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ, ਮੁਹੰਮਦ ਸ਼ਮੀ ਅਤੇ ਸ਼ਾਰਦੁਲ ਠਾਕੁਰ ਜਲਦੀ ਹੀ ਆਸਟਰੇਲੀਆ ਵਿੱਚ ਭਾਰਤੀ ਟੀਮ ਨਾਲ ਜੁੜਨਗੇ ਜਦਕਿ ਦੀਪਕ ਚਾਹਰ ਸੱਟ ਲੱਗਣ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਮੰਨਿਆ ਜਾ ਰਿਹਾ ਸੀ ਕਿ ਦੀਪਕ ਚਾਹਰ, ਜਸਪ੍ਰੀਤ ਬੁਮਰਾਹ ਦੀ ਗੈਰਮੌਜੂਦਗੀ ਵਿੱਚ ਮੁੱਖ ਟੀਮ ’ਚ ਜਗ੍ਹਾ ਬਣਾਵੇਗਾ ਪਰ ਜਾਣਕਾਰੀ ਅਨੁਸਾਰ ਉਸ ਦੀ ਪਿੱਠ ਦੀ ਸੱਟ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ। ਇਸ ਲਈ ਬੀਸੀਸੀਆਈ ਤਿੰਨ ਖਿਡਾਰੀਆਂ ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੂੰ ਆਸਟਰੇਲੀਆ ਭੇਜ ਰਿਹਾ ਹੈ। -ਪੀਟੀਆਈ