ਇਟਲੀ: ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਮੈਡੀਕਲ ਯੂਨੀਵਰਸਿਟੀ ਪਾਰਮਾ (ਇਟਲੀ) ਨਾਲ ਮਿਲ ਕੇ ਸਾਹਿਤ, ਭਾਸ਼ਾ, ਸੰਵਾਦ, ਸੱਭਿਆਚਾਰਕ ਸੁਮੇਲ ਤੇ ਅਜੋਕੀ ਪੀੜ੍ਹੀ ਅਤੇ ਪੰਜਾਬੀ ਤੇ ਇਤਾਲਵੀ ਭਾਸ਼ਾਵਾਂ ਨੂੰ ਮੁੱਖ ਰੱਖ ਕੇ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸੈਮੀਨਾਰ ਕੀਤਾ ਗਿਆ। ਇਸ ਵਿੱਚ ਗੁਰਦੁਆਰਾ ਸਿੰਘ ਸਭਾ ਪਾਰਮਾ ਦਾ ਵੀ ਖਾਸ ਸਹਿਯੋਗ ਰਿਹਾ।
ਇਸ ਸੈਮੀਨਾਰ ਵਿੱਚ ਡਾਇਰੈਕਟਰ ਜਨਰਲ ਮਾਸੀਮੋ ਫਾਬੀ, ਡਾ. ਦੋਲੋਰੇਸ ਰੋਲੋ, ਪ੍ਰੋ. ਐਲੇਨਾ ਬਿਨਯਾਮੀ, ਡਾ. ੲੈਲੀਸਾ ਵੈਤੀ, ਪ੍ਰੋ. ਸਾਂਦਰੀਨੋ ਮਾਰਾ, ਪ੍ਰੋ. ਚਿੰਸੀਆ ਮੇਰਲੀਨੀ, ਡਾ. ਮਾਰੀਉਨ ਗਾਜਦਾ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਕੌਂਸਲਰ ਹਰਪ੍ਰੀਤ ਸਿੰਘ, ਸਫਲ ਕਿਸਾਨ ਤੇ ਡੇਅਰੀ ਮਾਲਕ ਭੁਪਿੰਦਰ ਸਿੰਘ ਕੰਗ, ਪ੍ਰੋ. ਜਸਪਾਲ ਸਿੰਘ, ਪ੍ਰੇਮਪਾਲ ਸਿੰਘ, ਦਲਜਿੰਦਰ ਰਹਿਲ, ਗੁਰਮੀਤ ਸਿੰਘ, ਵਿਦਿਆਰਥੀਆਂ ਵਿੱਚ ਰਵਨੀਤ ਕੌਰ, ਅਮੋਲਕ ਕੌਰ, ਅਮਿਤੋਜ ਸਿੰਘ, ਵਿਵੀਆਨਾ, ਹਰਕੀਰਤ ਸਿੰਘ ਖੱਖ ਆਦਿ ਨੇ ਸਾਹਿਤ, ਭਾਸ਼ਾ, ਸੱਭਿਆਚਾਰ, ਅਜੋਕੀ ਪੀੜ੍ਹੀ, ਸਾਂਝੇ ਸਮਾਜ ਅਤੇ ਆਵਾਸ- ਪਰਵਾਸ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਕਿ ਭਾਸ਼ਾ ਕੋਈ ਵੀ ਹੋਵੇ, ਪਰ ਨਵੀਂ ਪੀੜ੍ਹੀ ਨੂੰ ਆਪਣੀ ਜ਼ੁਬਾਨ ਨਾਲ ਜੋੜਨਾ ਸਮੇਂ ਦੀ ਜ਼ਰੂਰਤ ਹੈ।
ਇਹ ਸੈਮੀਨਾਰ ਇਸ ਗੱਲੋਂ ਵੀ ਖਾਸ ਰਿਹਾ ਕਿ ਇਸ ਵਿੱਚ ਜਿੱਥੇ ਇਟਾਲੀਅਨ, ਭਾਰਤੀ, ਬ੍ਰਿਟਿਸ਼ ਤੇ ਅਲਬਾਨੀਆ ਦੇ ਵੱਖ ਵੱਖ ਬੁਲਾਰੇ ਸ਼ਾਮਲ ਹੋਏ, ਉੱਥੇ ਮੈਡੀਕਲ ਯੂਨੀਵਰਸਿਟੀ ਪਾਰਮਾ ਦੇ ਨਰਸਿੰਗ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਸਮੇਂ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਦੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਸ ਸਮਾਗਮ ਦਾ ਸੰਚਾਲਨ ਪ੍ਰੋ. ਸਾਂਦਰੋ ਮਾਰਾ ਤੇ ਹਰਜਸਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ।
News Source link
#ਪਜਬ #ਤ #ਇਤਲਵ #ਭਸ #ਦ #ਸਝ #ਸਮਲਨ