ਚਮਕੌਰ ਸਾਹਿਬ: ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪੱਧਰੀ ਕਰਵਾਈਆਂ ਗਈਆਂ ਸਕੂਲੀ ਖੇਡਾਂ ਦੌਰਾਨ ਕਈ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਧੀਮਾਨ ਨੇ ਦੱਸਿਆ ਕਿ 66ਵੀਆਂ ਸਕੂਲੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਕੂਲ ਦੀ ਅੰਡਰ 17 ਸਾਲ ਵਰਗ ਵਿੱਚ ਲੜਕੀਆਂ ਦੀ ਸਰਕਲ ਕਬੱਡੀ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾਂ ਸਥਾਨ ਹਾਸਲ ਕਰਕੇ ਸੋਨੇ ਦਾ ਅਤੇ ਸਰਕਲ ਕਬੱਡੀ ਅੰਡਰ-17 ਸਾਲ ਵਰਗ ਵਿੱਚ ਲੜਕਿਆਂ ਦੀ ਟੀਮ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਕਲ ਕਬੱਡੀ ਅੰਡਰ 14 ਸਾਲ ਵਰਗ ਵਿੱਚ ਲੜਕੇ ਤੇ ਲੜਕੀਆਂ ਅਤੇ ਅੰਡਰ 19 ਸਾਲ ਵਰਗ ਵਿੱਚ ਲੜਕੀਆਂ ਦੀ ਟੀਮ ਨੇ ਸਿਲਵਰ ਦਾ ਮੈਡਲ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੀ ਅੰਡਰ 19 ਸਾਲ ਵਰਗ ਵਿੱਚ ਲੜਕਿਆਂ ਦੀ ਹੈਂਡਬਾਲ ਟੀਮ ਨੇ ਜ਼ਿਲ੍ਹੇ ’ਚੋਂ ਦੂਜਾ ਸਥਾਨ ਹਾਸਲ ਕੀਤਾ। ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਅਤੇ ਮੈਨੇਜਰ ਪ੍ਰੀਤਪਾਲ ਕੌਰ ਅਟਵਾਲ ਨੇ ਜੇਤੂਆਂ ਅਤੇ ਕੋਚ ਡੀਪੀਈ ਹਰਪ੍ਰੀਤ ਸਿੰਘ, ਨਿਰਮਲ ਸਿੰਘ ਅਤੇ ਸੁਨੀਤਾ ਸ਼ਰਮਾ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ