35.2 C
Patiāla
Tuesday, April 23, 2024

ਪ੍ਰਿਯੰਕਾ ਚੋਪੜਾ ਨੇ ਕਮਲਾ ਹੈਰਿਸ ਨੂੰ ਕਿਹਾ,‘ਆਪਾਂ ਦੋਵੇਂ ਭਾਰਤ ਦੀਆਂ ਧੀਆਂ ਹਾਂ’

Must read


ਵਾਸ਼ਿੰਗਟਨ, 4 ਅਕਤੂਬਰ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਭਾਰਤੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਸ ਨੇ ਭਾਰਤ ਨਾਲ ਆਪਣੇ ਸਬੰਧ ਸਾਂਝੇ ਕੀਤੇ ਅਤੇ ਵਿਆਹ ਅਤੇ ਤਨਖਾਹ ਸਮਾਨਤਾ ਅਤੇ ਜਲਵਾਯੂ ਤਬਦੀਲੀ ਸਮੇਤ ਕਈ ਮਾਮਲਿਆਂ ‘ਤੇ ਚਰਚਾ ਕੀਤੀ। ਹੁਣ ਲਾਸ ਏਂਜਲਸ ’ਚ ਰਹਿ ਰਹੀ ਅਭਿਨੇਤਰੀ ਪ੍ਰਿਯੰਕਾ ਨੂੰ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਵਿਮੈਨ ਲੀਡਰਸ਼ਿਪ ਫੋਰਮ ਨੇ ਉਪ ਰਾਸ਼ਟਰਪਤੀ ਹੈਰਿਸ ਦੀ ਇੰਟਰਵਿਊ ਲਈ ਸੱਦਾ ਦਿੱਤਾ ਸੀ। ਅਦਾਕਾਰਾ ਨੇ ਇੰਟਰਵਿਊ ਦੀ ਸ਼ੁਰੂਆਤ ਦੋਵਾਂ ਦੇ ਭਾਰਤ ਨਾਲ ਜੁੜੇ ਹੋਣ ਦੀ ਗੱਲ ਕਰਕੇ ਕੀਤੀ। ਪ੍ਰਿਯੰਕਾ ਨੇ ਦੇਸ਼ ਭਰ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਕੁਝ ਉੱਘੇ ਲੋਕਾਂ ਦੀ ਮੌਜੂਦਗੀ ‘ਚ ਕਿਹਾ,‘ਮੈਨੂੰ ਲੱਗਦਾ ਹੈ ਕਿ ਇਕ ਤਰ੍ਹਾਂ ਨਾਲ ਅਸੀਂ ਦੋਵੇਂ ਭਾਰਤ ਦੀਆਂ ਧੀਆਂ ਹਾਂ। ਤੁਸੀਂ ਅਮਰੀਕਾ ਦੀ ਧੀ ਹੋ, ਜਿਸ ਦੀ ਮਾਂ ਭਾਰਤੀ ਹੈ ਅਤੇ ਪਿਤਾ ਜਮਾਇਕਾ ਤੋਂ ਸਨ। ਮੈਂ ਭਾਰਤੀ ਮਾਤਾ-ਪਿਤਾ ਦੀ ਧੀ ਹਾਂ, ਜੋ ਹਾਲ ਹੀ ਵਿੱਚ ਇਸ ਦੇਸ਼ ਵਿੱਚ ਆ ਵਸੀ ਹਾਂ।’News Source link
#ਪਰਯਕ #ਚਪੜ #ਨ #ਕਮਲ #ਹਰਸ #ਨ #ਕਹਆਪ #ਦਵ #ਭਰਤ #ਦਆ #ਧਆ #ਹ

- Advertisement -

More articles

- Advertisement -

Latest article