ਸਨੌਰ: ਸਨੌਰ ਦੀ ਖਾਲਸਾ ਕਲੋਨੀ ਦੇ ਵਸਨੀਕ ਸੰਦੀਪ ਕੁਮਾਰ ਉਰਫ਼ ਸਨੀ (26) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਨੀ ਤੇ ਇੱਕ ਹੋਰ ਨੌਜਵਾਨ ਦੇ ਭਤੀਜਿਆਂ ਦਾ ਆਪਸ ’ਚ ਝਗੜਾ ਹੋ ਗਿਆ ਸੀ ਤੇ ਸਮਝੌਤਾ ਕਰਨ ਲਈ ਲੰਘੀ ਰਾਤ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸਨ। ਇਸ ਦੌਰਾਨ ਲੜਾਈ ਵੱਧ ਗਈ ਤੇ ਦੂਜੀ ਧਿਰ ਨੇ ਤੇਜ਼ਧਾਰ ਹਥਿਆਰਾਂ ਨਾਲ ਸੰਨੀ ’ਤੇ ਹਮਲਾ ਕਰ ਦਿੱਤਾ। ਫਟ ਡੂੰਘੇ ਹੋਣ ਕਾਰਨ ਹਸਪਤਾਲ ਜਾਂਦੇ ਹੋਏ ਰਾਹ ਵਿੱਚ ਹੀ ਸੰਨੀ ਨੇ ਦਮ ਦੋੜ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਸ਼ਨਪ੍ਰੀਤ ਜੱਸ, ਬੱਲੂ ਪੁੱਤਰ ਕੁੱਬਾ ਤੇ ਪਵਨ ਵਾਸੀਆਨ ਸਨੌਰ, ਚੰਚਲ ਤੇ ਲਲਿਤ ਕੁਮਾਰ ਵਾਸੀਆਨ ਪਟਿਆਲਾ ਸਮੇਤ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਖੇਤਰੀ ਪ੍ਰਤੀਨਿਧ