ਕਾਠਮੰਡੂ, 10 ਅਕਤੂਬਰ
ਨੇਪਾਲ ਦੇ ਕਰਨਾਲੀ ਸੂਬੇ ਦੇ ਮੁਗੂ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ ਅੱਜ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 500 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਪੁਲੀਸ ਅਨੁਸਾਰ ਪੱਛਮੀ ਨੇਪਾਲ ਵਿੱਚ ਸਥਿਤ ਹਾਦਸੇ ਵਾਲੀ ਥਾਂ ਤੋਂ ਮਿ੍ਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸਾਰੇ ਮ੍ਰਿਤਕ ਸਲੀਮ ਪਿੰਡ ਦੇ ਵਸਨੀਕ ਸਨ। –ਏਜੰਸੀ