28.8 C
Patiāla
Friday, April 12, 2024

ਏਸ਼ੀਆ ਕੱਪ: ਭਾਰਤ ਨੇ ਆਖਰੀ ਗਰੁੱਪ ਮੈਚ ’ਚ ਥਾਈਲੈਂਡ ਨੂੰ ਨੌਂ ਵਿਕਟਾਂ ਨਾਲ ਹਰਾਇਆ

Must read


ਸਿਲਹਟ, 10 ਅਕਤੂਬਰ

ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ ਆਪਣੇ ਆਖਰੀ ਗਰੁੱਪ ਮੈਚ ’ਚ ਅੱਜ ਇੱਥੇ ਥਾਈਲੈਂਡ ਨੂੰ ਸਿਰਫ਼ 37 ਦੌੜਾਂ ’ਤੇ ਸਮੇਟਣ ਤੋਂ ਬਾਅਦ ਸਿਰਫ਼ ਛੇ ਓਵਰਾਂ ’ਚ ਟੀਚਾ ਹਾਸਲ ਕਰਕੇ ਸੱਤ ਟੀਮਾਂ ਦੇ ਗਰੁੱਪ ਲੀਗ ਗੇੜ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਭਾਰਤ ਦੀ ਛੇ ਮੈਚਾਂ ’ਚ ਇਹ ਪੰਜਵੀਂ ਜਿੱਤ ਹੈ। ਟੀਮ ਨੂੰ ਇੱਕੋ-ਇੱਕ ਹਾਰ ਪਾਕਿਸਤਾਨ ਖ਼ਿਲਾਫ਼ ਘੱਟ ਸਕੋਰ ਵਾਲੇ ਮੈਚ ’ਚ ਮਿਲੀ ਸੀ। ਭਾਰਤ ਦੇ ਛੇ ਮੈਚਾਂ ’ਚ 10 ਅੰਕ ਹਨ ਤੇ ਸੈਮੀਫਾਈਨਲ ’ਚ ਉਸ ਨਾਲ ਪਾਕਿਸਤਾਨ, ਸ੍ਰੀਲੰਕਾ ਤੇ ਥਾਈਲੈਂਡ ਅਤੇ ਬੰਗਲਾਦੇਸ਼ ’ਚੋਂ ਕਿਸੇ ਇੱਕ ਦੇ ਥਾਂ ਬਣਾਉਣ ਦੀ ਉਮੀਦ ਹੈ। ਬੰਗਲਾਦੇਸ਼ ਦਾ ਇੱਕ ਮੈਚ ਬਚਿਆ ਹੈ ਅਤੇ ਆਖਰੀ ਚਾਰ ’ਚ ਥਾਂ ਬਣਾਉਣ ਲਈ ਇਸ ’ਚ ਉਸ ਨੂੰ ਸਿਰਫ਼ ਜਿੱਤ ਦਰਜ ਕਰਨੀ ਹੋਵੇਗੀ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਅਤੇ ਥਾਈਲੈਂਡ ਦੀ ਸਾਰੀ ਟੀਮ 16 ਓਵਰਾਂ ’ਚ 37 ਦੌੜਾਂ ਬਣਾ ਕੇ ਆਊਟ ਹੋ ਗਈ। ਥਾਈਲੈਂਡ ਵੱਲੋਂ ਸਿਰਫ਼ ਨਾਨਾਪਟ ਕੋਨਚਾਰੋਐਨਕੇਈ (12) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੀ। ਭਾਰਤ ਵੱਲੋਂ ਸਨੇਹ ਰਾਣਾ ਨੇ ਤਿੰਨ, ਦੀਪਤੀ ਸ਼ਰਮਾ ਨੇ ਦੋ ਅਤੇ ਰਾਜੇਸ਼ਵਰੀ ਗਾਇਕਵਾੜ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਬੱਲੇਬਾਜ਼ੀ ਦੌਰਾਨ ਭਾਰਤ ਨੇ ਐੱਸ ਮੇਘਨਾ (ਨਾਬਾਦ 20) ਅਤੇ ਪੂਜਾ (ਨਾਬਾਦ 12) ਦੀਆਂ ਪਾਰੀਆਂ ਦੀ ਬਦੌਲਤ ਛੇ ਓਵਰਾਂ ’ਚ ਇੱਕ ਵਿਕਟ ਦੇ ਨੁਕਸਾਨ ’ਤੇ 40 ਦੌੜਾਂ ਬਣਾ ਦੇ ਜਿੱਤ ਦਰਜ ਕਰ ਲਈ। ਪੀਟੀਆਈ

News Source link

- Advertisement -

More articles

- Advertisement -

Latest article