38 C
Patiāla
Thursday, April 25, 2024

ਗੁਜਰਾਤ ਪੁਲੀਸ ਨੇ ਭਾਰਤੀ ਮਛੇਰਿਆਂ ਨੂੰ ਅਗਵਾ ਤੇ ਮਾਰਨ ਦੀ ਕੋਸ਼ਿਸ਼ ਮਾਮਲੇ ’ਚ ਪਾਕਿ ਜਲ ਸੈਨਿਕਾਂ ਖ਼ਿਲਾਫ਼ ਕੇਸ ਦਰਜ ਕੀਤਾ

Must read


ਪੋਰਬੰਦਰ, 9 ਅਕਤੂਬਰ

ਗੁਜਰਾਤ ਪੁਲੀਸ ਨੇ ਰਾਜ ਦੇ ਤੱਟ ਨੇੜੇ ਅਰਬ ਸਾਗਰ ਵਿੱਚ ਸੱਤ ਭਾਰਤੀ ਮਛੇਰਿਆਂ ਨੂੰ ਕਥਿਤ ਤੌਰ ’ਤੇ ਅਗਵਾ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ 20 ਤੋਂ 25 ਪਾਕਿਸਤਾਨੀ ਜਲ ਸੈਨਾ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਐੱਫਆਈਆਰ ਅਨੁਸਾਰ ਇਹ ਘਟਨਾ 6 ਅਕਤੂਬਰ ਨੂੰ ਸ਼ਾਮ 5 ਵਜੇ ਦੇ ਕਰੀਬ ਦੀ ਹੈ ਜਦੋਂ ‘ਹਰਸਿੱਧੀ’ ਨਾਮ ਦੀ ਭਾਰਤੀ ਕਿਸ਼ਤੀ ‘ਤੇ ਸਵਾਰ ਸੱਤ ਚਾਲਕ ਦਲ ਦੇ ਮੈਂਬਰ ਜਖਾਊ ਤੱਟ ਤੋਂ ਭਾਰਤੀ ਜਲ ਖੇਤਰ ਵਿੱਚ ਮੱਛੀਆਂ ਫੜ ਰਹੇ ਸਨ। ਇਸ ਵਿਚ ਕਿਹਾ ਗਿਆ ਹੈ ਕਿ ‘ਪੀਐੱਮਐੱਸਏ ਬਰਕਤ 1060’ ਨਾਮ ਦੀ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ ਦੀ ਕਿਸ਼ਤੀ ‘ਤੇ ਸਵਾਰ 20 ਤੋਂ 25 ਵਰਦੀਧਾਰੀ ਜਵਾਨਾਂ ਨੇ ਭਾਰਤੀ ਕਿਸ਼ਤੀ ‘ਤੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਸ਼ਤੀ ਨੂੰ ਤਬਾਹ ਕਰ ਦਿੱਤਾ ਅਤੇ ਡੁਬੋ ਦਿੱਤਾ, ਮਛੇਰਿਆਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਆਪਣੇ ਬੇੜੇ ‘ਤੇ ਲੈ ਗਏ। ਮਛੇਰਿਆਂ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਮਛੇਰਿਆਂ ਦੀ ਵੀਡੀਓ ਵੀ ਰਿਕਾਰਡ ਕੀਤੀ ਅਤੇ ਧਮਕੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਪੋਰਬੰਦਰ ਦੇ ਪੁਲੀਸ ਸੁਪਰਡੈਂਟ ਰਵੀ ਮੋਹਨ ਸੈਣੀ ਨੇ ਦੱਸਿਆ ਕਿ ਮਛੇਰਿਆਂ ਨੂੰ ਸ਼ੁੱਕਰਵਾਰ ਨੂੰ ਭਾਰਤੀ ਤੱਟ ਰੱਖਿਅਕ ਕਿਸ਼ਤੀ ਰਾਹੀਂ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਾਖਾਊ ਬੰਦਰਗਾਹ ‘ਤੇ ਲਿਆਂਦਾ ਗਿਆ।

News Source link

- Advertisement -

More articles

- Advertisement -

Latest article