ਨਿਊਯਾਰਕ, 7 ਅਕਤੂਬਰ
ਕੈਲੀਫੋਰਨੀਆ ਦੇ ਫਰਿਜ਼ਨੋ ਵਿੱਚ 74 ਸਾਲਾ ਭਾਰਤੀ-ਅਮਰੀਕੀ ਨੂੰ ਪਿਛਲੇ ਹਫ਼ਤੇ ਸਾਂ ਹੋਜ਼ੇ ਵਿੱਚ ਵਾਲਮਾਰਟ ਦੀ ਪਾਰਕਿੰਗ ਵਿੱਚ ਆਪਣੀ ਨੂੰਹ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਥੇ ਹੀ ਉਹ ਕੰਮ ਕਰਦੀ ਸੀ। ਸੀਤਲ ਸਿੰਘ ਦੋਸਾਂਝ ਨੇ ਗੁਰਪ੍ਰੀਤ ਕੌਰ ਦੁਸਾਂਝ ਨੂੰ ਆਪਣੇ ਬੇਟੇ ਨੂੰ ਤਲਾਕ ਦੇਣ ਦੀ ਦਿੱਤੀ ਧਮਕੀ ਤੋਂ ਬਾਅਦ ਗੁੱਸੇ ਵਿੱਚ ਗੋਲੀ ਮਾਰ ਦਿੱਤੀ। ਪੁਲੀਸ ਅਨੁਸਾਰ ਉਸ ਦੇ ਕਤਲ ਤੋਂ ਠੀਕ ਪਹਿਲਾਂ ਡਰੀ ਤੇ ਸਹਿਮੀ ਗੁਰਪ੍ਰੀਤ ਕੌਰ ਆਪਣੇ ਕਿਸੇ ਰਿਸ਼ਤੇਦਾਰ ਨਾਲ ਫੋਨ ‘ਤੇ ਗੱਲ ਕਰ ਰਹੀ ਸੀ ਤੇ ਉਹ ਦੱਸ ਰਹੀ ਸੀ ਕਿ ਉਸ ਦਾ ਸਹੁਰਾ ਉਸ ਨੂੰ ਮਾਰਨ ਲਈ ਲੱਭ ਰਿਹਾ ਹੈ। ਫੋਨ ਤੋਂ ਪੰਜ ਘੰਟੇ ਬਾਅਦ ਵਾਲਮਾਰਟ ਦੇ ਕਰਮਚਾਰੀ ਨੇ ਗੁਰਪ੍ਰੀਤ ਕੌਰ ਦੀ ਲਾਸ਼ ਉਸੇ ਪਾਰਕਿੰਗ ਵਿੱਚ ਕਾਰ ਵਿੱਚ ਦੇਖੀ। ਉਸ ਦੇ ਦੋ ਦੋ ਗੋਲੀਆਂ ਲੱਗੀਆਂ ਸਨ। ਸੀਤਲ ਦੋਸਾਂਝ ਨੂੰ ਅਗਲੀ ਸਵੇਰ ਫਰਿਜ਼ਨੋ ਵਿੱਚ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ।
News Source link
#ਅਮਰਕ #ਪਲਸ #ਨ #ਨਹ #ਦ #ਕਤਲ #ਕਰਨ #ਦਸ਼ #ਚ #ਪਜਬ #ਸਹਰ #ਗਰਫਤਰ #ਕਤ