19.5 C
Patiāla
Wednesday, November 6, 2024

ਅਮਰੀਕਾ: ਸਾੜੀਆਂ ਵਾਲੀਆਂ 14 ਹਿੰਦੂ ਔਰਤਾਂ ’ਤੇ ਹਮਲਾ ਕਰਕੇ ਗਹਿਣੇ ਖੋਹਣ ਵਾਲਾ ਗ੍ਰਿਫ਼ਤਾਰ

Must read


ਸਾਂ ਫਰਾਂਸਿਸਕੋ, 7 ਅਕਤੂਬਰ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਘੱਟੋ-ਘੱਟ 14 ਹਿੰਦੂ ਔਰਤਾਂ ‘ਤੇ ਹਮਲਾ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲੇ ਦੌਰਾਨ ਮੁਲਜ਼ਮਾਂ ਨੇ ਔਰਤਾਂ ਦੇ ਗਹਿਣੇ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਸੈਂਟਾ ਕਲਾਰਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਅਨੁਸਾਰ 37 ਸਾਲਾ ਲੈਥਨ ਜੌਨਸਨ ਨੇ ਦੋ ਮਹੀਨਿਆਂ ਦੌਰਾਨ ਕਥਿਤ ਤੌਰ ‘ਤੇ ਬਜ਼ੁਰਗ ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਸੋਨੇ ਦੇ ਹਾਰ ਝਪਟ ਲਏ। ਉਸ ਨੂੰ ਪੁਲੀਸ ਨੇ ਨਫ਼ਰਤੀ ਦੋਸ਼ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਹਮਲਾਵਰ ਨੇ ਔਰਤਾਂ ਖਾਸ ਕਰਕੇ 50 ਤੋਂ 73 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਵੀ ਸੱਟਾਂ ਮਾਰੀਆਂ। ਇੱਕ ਘਟਨਾ ਵਿੱਚ ਮੁਲਜ਼ਮਾਂ ਨੇ ਔਰਤ ਨੂੰ ਉਸ ਦੇ ਪਤੀ ਦੇ ਮੂੰਹ ‘ਤੇ ਮੁੱਕਾ ਮਾਰਿਆ, ਉਸ ਦਾ ਹਾਰ ਖੋਹ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਦੋਸ਼ੀ ਪਾਏ ਜਾਣ ‘ਤੇ ਜੌਨਸਨ ਨੂੰ ਵੱਧ ਤੋਂ ਵੱਧ 63 ਸਾਲ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਚੋਰੀ ਹੋਏ ਸਾਰੇ ਹਾਰਾਂ ਦੀ ਕੀਮਤ 35000 ਅਮਰੀਕੀ ਡਾਲਰ ਦੱਸੀ ਜਾਂਦੀ ਹੈ। ਸਾਰੀਆਂ ਪੀੜਤਾਂ ਨੇ ਹਮਲੇ ਵੇਲੇ ਸਾੜੀਆਂ ਪਹਿਨੀਆਂ ਸਨ ਤੇ ਬਿੰਦੀਆਂ ਲਗਾਈਆਂ ਹੋਈਆਂ ਸਨ।





News Source link

- Advertisement -

More articles

- Advertisement -

Latest article