ਇੰਦੌਰ, 4 ਅਕਤੂਬਰ
ਰਾਇਲੀ ਰੂਸੋ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਤੀਜੇ ਟੀ-20 ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਿੰਨ ਵਿਕਟਾਂ ’ਤੇ 227 ਦੌੜਾਂ ਬਣਾਈਆਂ। ਰੂਸੋ 48 ਗੇਂਦਾਂ ਵਿੱਚ 100 ਦੌੜਾਂ ਬਣਾ ਕੇ ਨਾਬਾਦ ਰਿਹਾ। ਗੇਂਦਬਾਜ਼ ਹਰਸ਼ਲ ਪਟੇਲ ਨੇ ਸਭ ਤੋਂ ਵੱਧ (49 ਦੌੜਾਂ) ਦਿੱਤੀਆਂ। ਇਸ ਤੋਂ ਇਲਾਵਾ ਦੀਪਕ ਚਾਹੜ, ਮੁਹੰਮਦ ਸਿਰਾਜ ਅਤੇ ਉਮੇਸ਼ ਯਾਦਵ ਨੇ ਵੀ ਪ੍ਰਤੀ ਓਵਰ 11 ਤੋਂ ਵੱਧ ਦੌੜਾਂ ਦਿੱਤੀਆਂ। ਕੁਇੰਟਨ ਡਿ ਕਾਕ (43 ਗੇਂਦਾਂ ਵਿੱਚ 68 ਦੌੜਾਂ) ਨੇ ਰੂਸੋ ਦਾ ਚੰਗਾ ਸਾਥ ਦਿੱਤਾ। ਇਸ ਦੇ ਜਵਾਬ ਵਿੱਚ ਭਾਰਤੀ ਟੀਮ 178 ਦੌੜਾਂ ’ਤੇ ਆਊਟ ਹੋ ਗਈ।