16.9 C
Patiāla
Wednesday, March 19, 2025

ਅਮਰੀਕੀ ਯੂਨੀਵਰਸਿਟੀ ਦੇ ਹੋਸਟਲ ’ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੱਤਿਆ: ਹੱਤਿਆ ਕਰਨ ਵਾਲੇ ਨੇ ਹੀ 911 ’ਤੇ ਕੀਤਾ ਫੋਨ

Must read


ਵਾਸ਼ਿੰਗਟਨ, 6 ਅਕਤੂਬਰ

ਅਮਰੀਕਾ ਦੇ ਇੰਡੀਆਨਾ ਸੂਬੇ ਦੀ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿਚ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਇੰਡੀਆਨਾਪੋਲਿਸ ਨਿਵਾਸੀ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਕੈਂਪਸ ਦੇ ਪੱਛਮੀ ਸਿਰੇ ‘ਤੇ ਸਥਿਤ ਮੈਕਚੀਅਨ ਹਾਲ ‘ਚ ਮ੍ਰਿਤ ਮਿਲਿਆ। ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਹੇ ਸਿਓਲ ਦੇ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਜੀ ਮਿਨ ‘ਜਿੰਮੀ’ ਸ਼ਾ ਨੇ ਮੰਗਲਵਾਰ ਬਾਅਦ ਦੇਰ ਰਾਤ 12.45 ‘ਤੇ 911 ਸੇਵਾ ‘ਤੇ ਕਾਲ ਕੀਤੀ ਅਤੇ ਪੁਲੀਸ ਨੂੰ ਵਰੁਣ ਦੀ ਮੌਤ ਦੀ ਸੂਚਨਾ ਦਿੱਤੀ। ਵਰੁਣ ਪਰਡਿਊ ਯੂਨੀਵਰਸਿਟੀ ‘ਚ ਡਾਟਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਮੁਢਲੀ ਪੋਸਟਮਾਰਟਮ ਰਿਪੋਰਟ ਅਨੁਸਾਰ, ਵਰੁਣ ਦੀ ਮੌਤ ਕਈ ਘਾਤਕ ਸੱਟਾਂ ਕਾਰਨ ਹੋਈ ਹੈ ਅਤੇ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ।



News Source link
#ਅਮਰਕ #ਯਨਵਰਸਟ #ਦ #ਹਸਟਲ #ਚ #ਭਰਤ #ਮਲ #ਦ #ਵਦਆਰਥ #ਦ #ਹਤਆ #ਹਤਆ #ਕਰਨ #ਵਲ #ਨ #ਹ #ਤ #ਕਤ #ਫਨ

- Advertisement -

More articles

- Advertisement -

Latest article