ਨਵੀਂ ਦਿੱਲੀ, 2 ਅਕਤੂਬਰ
ਊਰਜਾ ਖੇਤਰ ਦੀ ਕੰਪਨੀ ਸੁਜ਼ਲਾਨ ਐਨਰਜੀ ਦੇ ਸੰਸਥਾਪਕ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਤੁਲਸੀ ਤਾਂਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 64 ਸਾਲਾਂ ਦੇ ਸਨ। ਕੰਪਨੀ ਦੇ ਅਧਿਕਾਰੀ ਨੇ ਅੱਜ ਦੱਸਿਆ ਕਿ ਤਾਂਤੀ ਸ਼ਨਿਚਰਵਾਰ ਸ਼ਾਮ ਨੂੰ ਅਹਿਮਦਾਬਾਦ ਤੋਂ ਪੁਣੇ ਜਾ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਪਰਿਵਾਰ ਵਿੱਚ ਧੀ ਨਿਧੀ ਅਤੇ ਪੁੱਤਰ ਪ੍ਰਣਵ ਹਨ।