20.7 C
Patiāla
Wednesday, November 6, 2024

ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ ਦੇ ਚਾਰ ਮੈਂਬਰ ਅਗਵਾ

Must read


ਲਾਸ ਏਂਜਲਸ, 4 ਅਕਤੂਬਰ

ਅਮਰੀਕੀ ਰਾਜ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇਕ ਪੰਜਾਬੀ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ ਹੈ। ਪਰਿਵਾਰ ’ਚ ਇਕ ਅੱਠ ਮਹੀਨਿਆਂ ਦੀ ਬੱਚੀ ਵੀ ਹੈ। ਪੁਲੀਸ ਨੇ ਚਿਤਾਵਨੀ ਦਿੱਤੀ ਹੈ ਕਿ ਸ਼ੱਕੀ ਵਿਅਕਤੀ ਹਥਿਆਰਬੰਦ ਹੈ ਤੇ ਉਸ ਨੂੰ ਖ਼ਤਰਨਾਕ ਮੰਨਿਆ ਗਿਆ ਹੈ। ਸੈਂਟਰਲ ਵੈਲੀ ਰਹਿੰਦੇ ਪਰਿਵਾਰ ਨੂੰ ਮਰਸਡ ਕਾਊਂਟੀ ਤੋਂ ਅਗਵਾ ਕੀਤਾ ਗਿਆ ਹੈ। ਪੁਲੀਸ ਮੁਤਾਬਕ ਅਗਵਾਕਾਰ ਅੱਠ ਮਹੀਨਿਆਂ ਦੀ ਬੱਚੀ ਅਰੂਹੀ ਧੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਤੇ ਉਨ੍ਹਾਂ ਦੇ ਰਿਸ਼ਤੇਦਾਰ ਅਮਨਦੀਪ ਸਿੰਘ (39) ਨੂੰ ਮਰਜ਼ੀ ਖ਼ਿਲਾਫ਼ ਨਾਲ ਲੈ ਗਿਆ ਹੈ। ਪੁਲੀਸ ਨੇ ਇਕ ਵਿਅਕਤੀ ਦੀਆਂ ਦੋ ਤਸਵੀਰਾਂ ਰਿਲੀਜ਼ ਕੀਤੀਆਂ ਹਨ ਜਿਸ ਦੇ ਅਗਵਾਕਾਰ ਹੋਣ ਦਾ ਸ਼ੱਕ ਹੈ। ਪੁਲੀਸ ਮੁਤਾਬਕ ਵਿਅਕਤੀ ਸਿਰੋਂ ਗੰਜਾ ਹੈ ਤੇ ਉਸ ਨੇ ਹੁੱਡੀ ਪਾਈ ਹੋਈ ਸੀ। ਬੱਚੀ ਤੇ ਉਸ ਦੇ ਮਾਪਿਆਂ ਨੂੰ ਅਗਵਾ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਹਥਿਆਰਾਂ ਨਾਲ ਲੈਸ ਤੇ ਖ਼ਤਰਨਾਕ ਕਰਾਰ ਦਿੱਤਾ ਹੈ। ਚੌਥੇ ਵਿਅਕਤੀ (ਰਿਸ਼ਤੇਦਾਰ) ਨੂੰ ਸੈਂਟਰਲ ਵੈਲੀ ਵਿਚ ਪਰਿਵਾਰ ਦੇ ਕਾਰੋਬਾਰੀ ਟਿਕਾਣੇ ਤੋਂ ਚੁੱਕਿਆ ਗਿਆ ਹੈ। ਪੁਲੀਸ ਮੁਤਾਬਕ ਅਗਵਾਕਾਰ ਦੇ ਮੰਤਵਾਂ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ ਪਰ ਉਸ ਨੇ ਫੜੇ ਜਾਣ ਤੋਂ ਬਚਣ ਲਈ ਸਬੂਤ ਮਿਟਾਏ ਹਨ। ਸ਼ੈਰਿਫ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ ਤੇ ਕੋਈ ਵੀ ਸੂਚਨਾ ਮਿਲਣ ’ਤੇ ਪੁਲੀਸ ਨਾਲ ਸਾਂਝੀ ਕਰਨ ਲਈ ਕਿਹਾ ਹੈ। -ਪੀਟੀਆਈ 





News Source link

- Advertisement -

More articles

- Advertisement -

Latest article