ਕਾਬੁਲ, 5 ਅਕਤੂਬਰ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗ੍ਰਹਿ ਮੰਤਰਾਲੇ ਦੀ ਮਸਜਿਦ ਵਿੱਚ ਅੱਜ ਹੋਏ ਆਤਮਘਾਤੀ ਧਮਾਕੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇਹ ਧਮਾਕਾ ਦੁਪਹਿਰ ਤੋਂ ਬਾਅਦ ਹੋਇਆ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਕੋਲ ਦੇਸ਼ ਵਿੱਚ ਸੁਰੱਖਿਆ ਤੇ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਹੈ। ਗ੍ਰਹਿ ਮੰਤਰਾਲੇ ਦੇ ਨੇੜੇ ਹੀ ਕਾਬੁਲ ਕੌਮਾਂਤਰੀ ਹਵਾਈ ਅੱਡਾ ਹੈ। ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਟਕਰ ਨੇ ਟਵੀਟ ਵਿੱਚ ਕਿਹਾ, ‘‘ਬਦਕਿਸਮਤੀ ਨਾਲ ਸਹਾਇਕ ਮਸਜਿਦ ਵਿੱਚ ਧਮਾਕਾ ਹੋਇਆ ਹੈ, ਜਿੱਥੇ ਗ੍ਰਹਿ ਮੰਤਰਾਲੇ ਦੇ ਕੁੱਝ ਕਾਮੇ ਅਤੇ ਸੈਲਾਨੀ ਨਮਾਜ਼ ਅਦਾ ਕਰ ਰਹੇ ਸਨ। ਵੇਰਵੇ ਬਾਅਦ ਵਿੱਚ ਦਿੱਤੇ ਜਾਣਗੇ।’’ -ਏਪੀ