23.1 C
Patiāla
Saturday, March 22, 2025

ਰੌਂਤਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ

Must read


ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 27 ਸਤੰਬਰ

ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਪਿੰਡ ਰੌਂਤਾ ਦੇ ਜਥੇਦਾਰ ਕਰਤਾਰ ਸਿੰਘ ਦੇ ਪੋਤਰੇ ਸੁਖਮੰਦਰ ਸਿੰਘ ਉਰਫ਼ ਮਿੰਦਾ 37 ਸਾਲ ਦੀ ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਟਰੇਲਰ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸੁਖਮੰਦਰ ਸਿੰਘ ਉਰਫ਼ ਮਿੰਦਾ ਦੇ ਤਾਏ ਦੇ ਪੁੱਤਰ ਰਾਜਿੰਦਰ ਸਿੰਘ ਦਿਓਲ ਲੇਖਾ ਕਾਰ ਮਾਰਕੀਟ ਕਮੇਟੀ ਨੇ ਦਸਿਆ ਕਿ ਮਿੰਦਾ ਟਰੇਲਰ ਹੋਮ ਵਿੱਚ ਰਹਿੰਦਾ ਸੀ। ਉਸ ਵਿੱਚ ਗੈਸ ਲੀਕ ਹੋਣ ਨਾਲ ਅੱਗ ਲੱਗ ਗਈ ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਦੱਸਣਾ ਬਣਦਾ ਹੈ ਕਿ ਮਿੰਦਾ ਪੰਝੀ ਸਾਲ ਪਹਿਲਾਂ ਕੈਨੇਡਾ ਗਿਆ ਸੀ। ਪੀੜਤ ਪਰਿਵਾਰ ਨਾਲ ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ ਮੋਗਾ, ਸੁਖਜੀਵਨ ਸਿੰਘ ਢਿੱਲੋ, ਸੀਰਾ ਪ੍ਰਧਾਨ, ਛਿੰਦਾ ਕਾਜਲ ਤੇ ਕਾਲ਼ਾ ਪੰਡਿਤ ਤੇ ਪਿੰਡ ਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪਰਿਵਾਰ ਅਨੁਸਾਰ ਮ੍ਰਿਤਕ ਦਾ ਸਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ। ਇਸ ਮਾਮਲੇ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।





News Source link

- Advertisement -

More articles

- Advertisement -

Latest article