37.1 C
Patiāla
Thursday, June 19, 2025

ਸਿੱਖ ਯੂਨਾਈਟਿਡ ਵਾਰੀਅਰਜ਼ ਦੀ ਟੀਮ ਨੇ ਜਿੱਤਿਆ ਮੈਲਬਰਨ ਹਾਕੀ ਕੱਪ

Must read


ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 26 ਸਤੰਬਰ

ਇੱਥੋਂ ਦੇ ਪਾਰਕਵਿਲ ਸਥਿਤ ਖੇਡ ਕੇਂਦਰ ਵਿੱਚ ਤਿੰਨ ਰੋਜ਼ਾ ਹਾਕੀ ਮੁਕਾਬਲੇ ਅੱਜ ਸਮਾਪਤ ਹੋ ਗਏ। ਅੱਜ ਫਾਈਨਲ ਮੁਕਾਬਲਿਆਂ ਵਿੱਚ ਮੈਲਬਰਨ ਸਿੱਖ ਯੂਨਾਈਟਿਡ ਵਾਰੀਅਰਜ਼ ਨੇ ਸਿਡਨੀ ਲਾਇਨਜ਼ ਨੂੰ 6-5 ਨਾਲ ਹਰਾ ਕੇ ਕੱਪ ਜਿੱਤ ਲਿਆ। ਦੋਵਾਂ ਟੀਮਾਂ ਵਿਚਾਲੇ ਮੈਚ ਆਖ਼ਰੀ ਪਲਾਂ ਤੱਕ ਦਿਲਚਸਪ ਬਣਿਆ ਰਿਹਾ। ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਦੀ ਬਰਾਬਰੀ ’ਤੇ ਸੀ ਅਤੇ ਪੈਨਲਟੀ ਸ਼ੂਟ-ਆਊਟ ’ਤੇ ਹੀ ਜੇਤੂ ਟੀਮ ਦਾ ਫ਼ੈਸਲਾ ਹੋ ਸਕਿਆ। ਟੂਰਨਾਮੈਂਟ ਵਿੱਚ ਤਕਰੀਬਨ 12 ਟੀਮਾਂ ਨੇ ਹਿੱਸਾ ਲਿਆ। ਸਾਬਕਾ ਹਾਕੀ ਖਿਡਾਰੀ ਪਦਮਸ੍ਰੀ ਪਰਗਟ ਸਿੰਘ ਨੇ ਤਿੰਨੋਂ ਦਿਨ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਜੇਤੂ ਟੀਮ ਨੂੰ ਟਰਾਫੀ ਅਤੇ ਨਕਦ ਰਾਸ਼ੀ ਨਾਲ ਸਨਮਾਨਿਆ।





News Source link

- Advertisement -

More articles

- Advertisement -

Latest article