39.1 C
Patiāla
Thursday, April 25, 2024

ਡਾਲਰ ਦੇ ਮੁਕਾਬਲੇ ਰੁਪਏ ’ਚ ਮੁੜ ਰਿਕਾਰਡ ਗਿਰਾਵਟ

Must read


ਮੁੰਬਈ, 26 ਸਤੰਬਰ

ਮੁੱਖ ਅੰਸ਼

  • ਡਾਲਰ 81.67 ’ਤੇ ਪਹੁੰਚਿਆ
  • ਐੱਨਸੀਪੀ ਨੇ ਵਿੱਤ ਮੰਤਰੀ ਸੀਤਾਰਾਮਨ ਤੋਂ ਸਪੱਸ਼ਟੀਕਰਨ ਮੰਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਜ ਰਿਕਾਰਡ ਪੱਧਰ ’ਤੇ ਹੇਠਾਂ ਡਿੱਗ ਗਿਆ। ਇਹ 58 ਪੈਸੇ ਹੇਠਾਂ ਡਿੱਗ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.67 (ਆਰਜ਼ੀ) ਉਤੇ ਪਹੁੰਚ ਗਿਆ। ਇਸ ਦਾ ਕਾਰਨ ਡਾਲਰ ਦਾ ਆਲਮੀ ਪੱਧਰ ’ਤੇ ਮਜ਼ਬੂਤ ਹੋਣਾ ਤੇ ਨਿਵੇਸ਼ਕਾਂ ਵਿਚ ਜੋਖ਼ਮ ਨਾ ਲੈਣ ਦੀ ਭਾਵਨਾ ਪੈਦਾ ਹੋਣਾ ਹੈ। ਮੁਦਰਾ ਵਪਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਜੰਗ ਜਿਹੇ ਭੂਗੋਲਿਕ-ਸਿਆਸੀ ਖ਼ਤਰੇ ਦੇ ਵਧਣ, ਘਰੇਲੂ ਇਕੁਇਟੀ ਬਾਜ਼ਾਰ ਦੇ ਨਾਕਾਰਾਤਮਕ ਰੁਖ਼ ਤੇ ਵਿਦੇਸ਼ੀ ਫੰਡ ਦੀ ਜ਼ਿਆਦਾ ਨਿਕਾਸੀ ਕਾਰਨ ਨਿਵੇਸ਼ਕ ਠੰਢੇ ਪੈ ਗਏ ਹਨ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਤਬਾਦਲਾ ਬਾਜ਼ਾਰ ਵਿਚ ਰੁਪਿਆ ਅੱਜ ਡਾਲਰ ਦੇ ਮੁਕਾਬਲੇ 81.47 ’ਤੇ ਖੁੱਲ੍ਹਿਆ ਤੇ ਹੇਠਾਂ ਡਿੱਗ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.67 ’ਤੇ ਪਹੁੰਚ ਗਿਆ। ਸ਼ੁੱਕਰਵਾਰ ਡਾਲਰ ਦੇ ਮੁਕਾਬਲੇ ਰੁਪਿਆ 81.09 ’ਤੇ ਬੰਦ ਹੋਇਆ ਸੀ। ਰੁਪਿਆ ਲਗਾਤਾਰ ਚੌਥੀ ਵਾਰ ਡਿੱਗਿਆ ਹੈ ਤੇ ਹੁਣ ਤੱਕ ਡਾਲਰ ਦੇ ਮੁਕਾਬਲੇ 193 ਪੈਸੇ ਹੇਠਾਂ ਖ਼ਿਸਕ ਚੁੱਕਾ ਹੈ। ਮਹਾਰਾਸ਼ਟਰ ਦੀ ਪਾਰਟੀ ਐੱਨਸੀਪੀ ਨੇ ਰੁਪਏ ’ਚ ਰਿਕਾਰਡ ਗਿਰਾਵਟ ਦੇ ਮੱਦੇਨਜ਼ਰ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਸਵਾਲ ਵੀ ਕੀਤੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਰੁਪਏ ਦੇ ਐਨਾ ਹੇਠਾਂ ਡਿਗਣ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਸ਼ਰਦ ਪਵਾਰ ਦੀ ਪਾਰਟੀ ਨੇ ਸੀਤਾਰਾਮਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਸ਼ਨਿਚਰਵਾਰ ਪੁਣੇ ਵਿਚ ਕਿਹਾ ਸੀ ਕਿ ‘ਰੁਪਿਆ ਬਹੁਤ ਵਧੀਆ ਢੰਗ ਨਾਲ ਵਾਪਸੀ ਕਰ ਰਿਹਾ ਹੈ। ਇਹ ਅਮਰੀਕੀ ਡਾਲਰ ਤੇ ਹੋਰਨਾਂ ਕਰੰਸੀਆਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।’ ਸੀਤਾਰਾਮਨ ਨੇ ਕਿਹਾ ਸੀ ਕਿ ਰਿਜ਼ਰਵ ਬੈਂਕ ਤੇ ਵਿੱਤ ਮੰਤਰਾਲਾ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ। -ਪੀਟੀਆਈNews Source link

- Advertisement -

More articles

- Advertisement -

Latest article