ਚੇਨੱਈ: ਭਾਰਤ ‘ਏ’ ਨੇ ਅੱਜ ਇੱਥੇ ਦੂਜੇ ਅਣਅਧਿਕਾਰਿਤ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਨਿਊਜ਼ੀਲੈਂਡ ‘ਏ’ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ ਕਬਜ਼ਾ ਕਰ ਲਿਆ। ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਨੇ ਹੈਟ੍ਰਿਕ ਸਣੇ ਚਾਰ ਵਿਕਟਾਂ ਲਈਆਂ, ਜਦੋਂਕਿ ਪ੍ਰਿਥਵੀ ਸ਼ਾਅ ਨੇ ਤੇਜ਼ ਤਰਾਰ 77 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ‘ਏ’ ਦੀ ਟੀਮ 47 ਓਵਰਾਂ ਵਿੱਚ 219 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ‘ਏ’ ਨੇ 34 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 222 ਦੌੜਾਂ ਬਣਾਈਆਂ। -ਪੀਟੀਆਈ