42.9 C
Patiāla
Sunday, May 19, 2024

ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਨੂੰ ਹਾਦਸਾ; ਛੇ ਸੈਨਿਕ ਹਲਾਕ

Must read


ਇਸਲਾਮਾਬਾਦ, 26 ਸਤੰਬਰ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਐਤਵਾਰ ਦੇਰ ਰਾਤ ਪਾਕਿਸਤਾਨੀ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱੱਚ ਸਵਾਰ ਸਾਰੇ ਛੇ ਸੈਨਿਕ ਮਾਰੇ ਗਏ। ‘ਡਾਅਨ’ ਅਖਬਾਰ ਨੇ ਪਾਕਿਸਤਾਨੀ ਫੌਜ ਦੇ ਪਬਲਿਕ ਰਿਲੇਸ਼ਨ ਵਿੰਗ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ, ‘‘ਦੋ ਪਾਇਲਟਾਂ ਸਮੇਤ ਜਹਾਜ਼ ਵਿੱਚ ਸਵਾਰ ਸਾਰੇ ਛੇ ਸੈਨਿਕ ਸ਼ਹੀਦ ਹੋ ਗਏ। ਹਾਲਾਂਕਿ ਦੇਸ਼ ਦੇ ਦੱਖਣ-ਪੱਛਮੀ ਇਲਾਕੇ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਸਾਬਕਾ ਸੰਘੀ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਕਿਹਾ ਕਿ ਹੈਲੀਕਾਪਟਰ ਦੀ ਉਡਾਣ ਖਤਰਨਾਕ ਹੁੰਦੀ ਜਾ ਰਹੀ ਹੈ ਅਤੇ ਇਸ ਨੂੰ ਇੰਜਨੀਅਰਿੰਗ ਮੁਲਾਂਕਣ ਦੀ ਲੋੜ ਹੈ। ਡਾਅਨ ਦੀ ਰਿਪੋਰਟ ਮੁਤਾਬਕ ਲੰਘੇ ਅਗਸਤ ਮਹੀਨੇ ਵੀ ਅਜਿਹਾ ਹੀ ਹੈਲੀਕਾਪਟਰ ਹਾਦਸਾ ਹੋਇਆ ਸੀ ਜਿਸ ਵਿੱਚ ਕੋਇਟਾ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਸਣੇ ਛੇ ਸੈਨਿਕ ਮਾਰੇ ਗਏ ਸਨ। -ਏਐੱਨਆਈ 

News Source link

- Advertisement -

More articles

- Advertisement -

Latest article