28.8 C
Patiāla
Friday, April 12, 2024

ਆਈਸੀਸੀ ਟੀ20 ਰੈਂਕਿੰਗ: ਭਾਰਤ ਨੂੰ ਇੰਗਲੈਂਡ ’ਤੇ ਸੱਤ ਅੰਕਾਂ ਦੀ ਬੜ੍ਹਤ ਮਿਲੀ

Must read


ਦੁਬਈ, 26 ਸਤੰਬਰ

ਭਾਰਤ ਨੇ ਆਸਟਰੇਲੀਆ ਨੂੰ ਤਿੰਨ ਮੈਚਾਂ ਦੀ ਲੜੀ ਵਿੱਚ ਹਰਾ ਕੇ ਆਈਸੀਸੀ ਟੀ20 ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਕਾਬਜ਼ ਇੰਗਲੈਂਡ ’ਤੇ ਸੱਤ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ ਜਦਕਿ ਵਿਸ਼ਵ ਕੱਪ ਜੇਤੂ ਆਸਟਰੇਲੀਆ ਛੇਵੇਂ ਸਥਾਨ ’ਤੇ ਖਿਸਕ ਗਿਆ ਹੈ।

ਪਹਿਲੇ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਾਗਪੁਰ ਵਿੱਚ ਲੜੀ ’ਚ ਬਰਾਬਰੀ ਕੀਤੀ ਅਤੇ ਹੈਦਰਾਬਾਦ ’ਚ ਤੀਜਾ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰ ਲਈ। ਭਾਰਤ ਨੂੰ ਇਸ ਨਾਲ ਇੱਕ ਅੰਕ ਦਾ ਫਾਇਦਾ ਮਿਲਿਆ ਅਤੇ ਹੁਣ ਉਸ ਦੇ 268 ਅੰਕ ਹਨ ਜਦਕਿ ਇੰਗਲੈਂਡ ਉਸ ਨਾਲੋਂ ਸੱਤ ਅੰਕ ਪਿੱਛੇ ਹੈ। ਭਾਰਤ ਨੂੰ ਹੁਣ ਦੱਖਣੀ ਅਫਰੀਕਾ ਵਿੱਚ ਲੜੀ ਖੇਡਣੀ ਹੈ ਜਿਸ ਨਾਲ ਉਸ ਨੂੰ ਸਿਖਰ ’ਤੇ ਆਪਣੀ ਜਗ੍ਹਾ ਹੋਰ ਪੱਕੀ ਕਰਨ ਦਾ ਮੌਕਾ ਮਿਲੇਗਾ।

ਦੱਖਣੀ ਅਫਰੀਕਾ 258 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ ਅਤੇ ਉਹ ਵੀ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਲੜੀ ਰਾਹੀਂ ਆਪਣੀ ਰੈਂਕਿੰਗ ਬਿਹਤਰ ਕਰ ਸਕਦਾ ਹੈ।

ਪਾਕਿਸਤਾਨ ਨੇ ਇੰਗਲੈਂਡ ਨੂੰ ਕਰਾਚੀ ਵਿੱਚ ਚੌਥੇ ਟੀ20 ਵਿੱਚ ਹਰਾ ਕੇ ਭਾਰਤ ਦੀ ਇੰਗਲੈਂਡ ’ਤੇ ਬੜ੍ਹਤ ਪੱਕੀ ਕਰਨ ਵਿੱਚ ਮਦਦ ਕੀਤੀ। ਪਾਕਿਸਤਾਨ ਨੂੰ ਅਜੇ ਇੰਗਲੈਂਡ ਨਾਲ ਤਿੰਨ ਮੈਚ ਹੋਰ ਖੇਡਣੇ ਹਨ ਅਤੇ ਉਹ ਆਪਣੀ ਰੈਂਕਿੰਗ ਵਿੱਚ ਸੁਧਾਰ ਕਰ ਸਕਦਾ ਹੈ। ਇੰਗਲੈਂਡ ਬਾਕੀ ਤਿੰਨ ਵਿੱਚੋਂ ਇਕ ਵੀ ਮੈਚ ਜਿੱਤਣ ’ਤੇ ਦੂਜੇ ਸਥਾਨ ’ਤੇ ਕਾਇਮ ਰਹੇਗਾ। ਵਿਸ਼ਵ ਕੱਪ ਜੇਤੂ ਆਸਟਰੇਲੀਆ ਛੇਵੇਂ ਸਥਾਨ ’ਤੇ ਖਿਸਕ ਗਿਆ ਹੈ। -ਪੀਟੀਆਈ

News Source link

- Advertisement -

More articles

- Advertisement -

Latest article