ਸੁਰਿੰਦਰ ਮਾਵੀ
ਵਿਨੀਪੈਗ, 23 ਸਤੰਬਰ
ਵਿਨੀਪੈਗ ਸਿਟੀ ਕੌਂਸਲ ਦੀਆਂ 26 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਹੀ ਦੋ ਉਮੀਦਵਾਰ ਬਿਨਾਂ ਮੁਕਾਬਲਾ ਕੌਂਸਲਰ ਬਣ ਗਏ ਹਨ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ ਮਗਰੋਂ ਓਲਡ ਕਿਲਡੋਨਨ ਤੋਂ ਕੌਂਸਲਰ ਦੇਵੀ ਸ਼ਰਮਾ ਅਤੇ ਸੇਂਟ ਨੌਰਬਟ ਸੀਨ ਰਿਵਰ ਤੋਂ ਕੌਂਸਲਰ ਮਾਰਕਸ ਚੈਂਬਰਜ਼ ਆਪੋ-ਆਪਣੀਆਂ ਸੀਟਾਂ ਤੋਂ ਮੁੜ ਕੌਂਸਲਰ ਚੁਣੇ ਗਏ ਕਿਉਂਕਿ ਇਨ੍ਹਾਂ ਖ਼ਿਲਾਫ਼ ਕਿਸੇ ਵੀ ਉਮੀਦਵਾਰ ਨੇ ਕਾਗ਼ਜ਼ ਦਾਖਲ ਨਹੀਂ ਕਰਵਾਏ। ਹੁਣ ਵਿਨੀਪੈਗ ਦੇ ਵੋਟਰ 26 ਅਕਤੂਬਰ ਨੂੰ 15 ’ਚੋਂ ਸਿਰਫ 13 ਕੌਂਸਲਰਾਂ ਦੀ ਹੀ ਚੋਣ ਕਰਨਗੇ। ਦੇਵੀ ਸ਼ਰਮਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੈ। ਉਹ 12 ਸਾਲਾਂ ਤੋਂ ਓਲਡ ਕਿਲਡੋਨਨ ਦੇ ਕੌਂਸਲਰ ਹਨ।
News Source link
#ਵਨਪਗ #ਕਸਲ #ਚਣ #ਦਵ #ਸ਼ਰਮ #ਬਗਰ #ਮਕਬਲ #ਜਤ