42.7 C
Patiāla
Saturday, May 18, 2024

ਮੋਦੀ ਵੱਲੋਂ ਪੂਤਿਨ ਨੂੰ ਯੂਕਰੇਨ ’ਚ ਜੰਗ ਰੋਕਣ ਦੀ ਸਲਾਹ ਤੋਂ ਅਮਰੀਕਾ ਖੁਸ਼

Must read


ਵਾਸ਼ਿੰਗਟਨ, 23 ਸਤੰਬਰ 

ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਸਵਾਗਤ ਜਿਸ ਵਿੱਚ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਸੀ ਕਿ ‘‘ਇਹ ਜੰਗ ਦਾ ਸਮਾਂ ਨਹੀਂ ਹੈ।’’ ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ’ਚ ਹੀ ਉਜ਼ਬੇਕਿਸਤਾਨ ਦੇ ਸਮਰਕੰਦ ’ਚ ਸ਼ੰਘਾਈ ਸਹਿਸੋਗ ਸੰਗਠਨ  ਦੇ ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਤੇ ਪੂਤਿਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਸੀ, ‘‘ਅੱਜ ਜੰਗ ਦਾ ਯੁੱਗ ਨਹੀਂ ਹੈ ਅਤੇ ਮੈਂ ਤੁਹਾਡੇ ਨਾਲ ਇਸ ਸਬੰਧੀ ਫੋਨ ’ਤੇ ਗੱਲ ਕੀਤੀ ਸੀ।’’ ਇਸ ’ਤੇ ਵਲਾਦੀਮੀਰ ਪੂਤਿਨ ਨੇ ਕਿਹਾ ਸੀ ਕਿ ਉਹ, ‘‘ਯੂਕਰੇਨ ਵਿੱਚ ਜਾਰੀ ਸੰਘਰਸ਼ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਅਤੇ ਰੂਸ ਇਸ ਨੂੰ ਜਲਦੀ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।’’ ਅਮਰੀਕਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਇਸ ਬਿਆਨ ਤੋਂ ਖੁਸ਼ ਹੈ। ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਮੰਤਰੀ ਡਾ. ਐਲੀ ਰੈਟਨਰ ਨੇ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਹਫ਼ਤੇ ਦਿੱਤੇ ਗਏ ਬਿਆਨਾਂ ਦਾ ਸਵਾਗਤ ਕਰਦੇ ਹਾਂ।’’ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਹਾਲ ’ਚ ਹੀ ਕਿਹਾ ਸੀ ਕਿ ਮੋਦੀ ਨੇ ਜੋ ਕਿਹਾ ਉਹ ‘‘ਸਿਧਾਂਤਾਂ ’ਤੇ ਅਧਾਰਿਤ ਸੀ ਜਿਨ੍ਹਾਂ ਨੂੰ ਉਹ ਅਤੇ ਨਿਆਂਪੂਰਨ ਮੰਨਦੇ ਹਨ।  ਅਮਰੀਕਾ ਉਸ ਦਾ ਸਵਾਗਤ ਕਰਦਾ ਹੈ।’’ ਰੈਟਨਰ ਨੇ ਕਿਹਾ ਕਿ ਅਮਰੀਕਾ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਹਮਾਇਤ ਕਰਦਾ ਹੈ।’’ -ਪੀਟੀਆਈ 

News Source link

- Advertisement -

More articles

- Advertisement -

Latest article