42.9 C
Patiāla
Sunday, May 19, 2024

ਜੂਲੀਅਸ ਬੇਅਰ ਸ਼ਤਰੰਜ ਕੱਪ: ਅਰਜੁਨ ਸੈਮੀਫਾਈਨਲ ਵਿੱਚ

Must read


ਨਿਊਯਾਰਕ: ਭਾਰਤੀ ਗਰੈਂਡਮਾਸਟਰ ਅਰਜੁਨ ਏਰੀਗੈਸੀ ਨੇ ਕ੍ਰਿਸਟੋਫਰ ਯੂ ਨੂੰ ਟਾਈਬ੍ਰੇਕਰ ਵਿੱਚ ਹਰਾ ਕੇ ਅੱਜ ਇੱਥੇ ਜੂਲੀਅਸ ਬੇਅਰ ਜੈਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਭਾਰਤ ਦਾ ਹੀ ਇੱਕ ਹੋਰ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਜਰਮਨੀ ਦੇ ਵਿਨਸੇਂਟ ਕੀਮਰ ਤੋਂ 1-3 ਨਾਲ ਹਾਰ ਕੇ ਟੂਰਨਾਮੈਂਟ ’ਚੋ ਬਾਹਰ ਹੋ ਗਿਆ। ਕੁਆਰਟਰ ਫਾਈਨਲ ਵਿੱਚ ਅਮਰੀਕਾ ਦੇ ਲੇਵੋਨ ਆਰੋਨੀਅਨ ਨੂੰ ਹਰਾਉਣ ਵਾਲਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸੈਮੀਫਾਈਨਲ ਵਿੱਚ ਕੀਮਰ ਦਾ ਸਾਹਮਣਾ ਕਰੇਗਾ, ਜਦਕਿ ਦੂਜਾ ਸੈਮੀਫਾਈਨਲ ਵਿਅਤਨਾਮ ਦੇ ਲਿਮ ਕਵਾਂਗ ਲੇ ਅਤੇ ਏਰੀਗੈਸੀ ਵਿਚਾਲੇ ਖੇਡਿਆ ਜਾਵੇਗਾ। 19 ਸਾਲਾ ਏਰੀਗੈਸੀ ਤੇ 15 ਸਾਲਾ ਯੂ ਚਾਰ ਰੈਪਿਡ ਬਾਜ਼ੀਆਂ ਮਗਰੋਂ 2-2 ਨਾਲ ਬਰਾਬਰੀ ’ਤੇ ਰਹੇ। ਇਸ ਤੋਂ ਬਾਅਦ ਬਲਿਟਜ਼ ਟਾਈਬ੍ਰੇਕਰ ਹੋਇਆ, ਜਿਸ ਵਿੱਚ ਏਰੀਗੈਸੀ ਨੇ ਪਹਿਲੀ ਬਾਜ਼ੀ ਜਿੱਤ ਲਈ ਤੇ ਦੂਜੀ ਬਾਜ਼ੀ ਡਰਾਅ ਖੇਡ ਕੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ। -ਪੀਟੀਆਈ

News Source link

- Advertisement -

More articles

- Advertisement -

Latest article