42.7 C
Patiāla
Saturday, May 18, 2024

ਟੀ-20 ਦਰਜਾਬੰਦੀ: ਬਾਬਰ ਨੂੰ ਪਛਾੜ ਕੇ ਸੂਰਿਆ ਕੁਮਾਰ ਤੀਜੇ ਸਥਾਨ ’ਤੇ

Must read


ਦੁਬਈ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਅੱਜ ਜਾਰੀ ਕੀਤੀ ਗਈ ਤਾਜ਼ਾ ਦਰਜਾਬੰਦੀ ਵਿੱਚ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਪਛਾੜ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਸੂਰਿਆਕੁਮਾਰ ਨੇ ਮੰਗਲਵਾਰ ਨੂੰ ਮੁਹਾਲੀ ਵਿੱਚ ਆਸਟਰੇਲੀਆ ਖ਼ਿਲਾਫ਼ ਟੀ-20 ਮੈਚ ਵਿੱਚ 46 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਬਦੌਲਤ ਦਰਜਾਬੰਦੀ ਵਿੱਚ ਉਹ ਉਪਰ ਆ ਗਿਆ ਹੈ। ਸੂਰਿਆਕੁਮਾਰ ਹੁਣ ਮੁਹੰਮਦ ਰਿਜ਼ਵਾਨ ਤੋਂ ਸਿਰਫ਼ 45 ਰੇਟਿੰਗ ਅੰਕ ਪਿੱਛੇ ਹੈ। ਰਿਜ਼ਵਾਨ ਨੇ ਮੰਗਲਵਾਰ ਨੂੰ ਕਰਾਚੀ ਵਿੱਚ ਇੰਗਲੈਂਡ ਖ਼ਿਲਾਫ਼ ਮੁਕਾਬਲੇ ਵਿੱਚ ਨੀਮ ਸੈਂਕੜਾ ਜੜਿਆ ਅਤੇ ਕਰੀਅਰ ਦੇ ਸਰਬੋਤਮ 825 ਅੰਕਾਂ ਨਾਲ ਸੂਚੀ ਵਿੱਚ ਆਪਣੀ ਲੀਡ ਕਾਇਮ ਰੱਖੀ ਹੈ। ਦੱਖਣੀ ਅਫਰੀਕਾ ਦਾ ਏਡਨ ਮਾਰਕਰਮ (792 ਅੰਕ) ਸੂਰਿਆਕੁਮਾਰ (780 ਅੰਕ) ਤੋਂ ਅੱਗੇ ਦੂਜੇ ਸਥਾਨ ’ਤੇ ਹੈ। ਏਸ਼ੀਆ ਕੱਪ ’ਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰਨ ਅਤੇ ਇੰਗਲੈਂਡ ਖ਼ਿਲਾਫ਼ ਲੜੀ ਦੇ ਪਹਿਲੇ ਮੈਚ ’ਚ ਸਿਰਫ 31 ਦੌੜਾਂ ਬਣਾਉਣ ਕਾਰਨ ਬਾਬਰ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਇਸੇ ਤਰ੍ਹਾਂ ਭਾਰਤ ਦਾ ਅਕਸ਼ਰ ਪਟੇਲ ਗੇਂਦਬਾਜ਼ਾਂ ਦੀ ਸੂਚੀ ਵਿੱਚ 24 ਸਥਾਨ ਉਪਰ ਆ ਕੇ 33ਵੇਂ ਦਰਜੇ ’ਤੇ ਪਹੁੰਚ ਗਿਆ ਹੈ। ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਪਹਿਲੇ ਟੀ-20 ਵਿੱਚ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੀਆਂ ਅਹਿਮ ਵਿਕਟਾਂ ਲੈਣ ਤੋਂ ਬਾਅਦ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਕਾਇਮ ਹੈ। ਦੱਖਣੀ ਅਫਰੀਕਾ ਦਾ ਤਬਰੇਜ਼ ਸ਼ਮਸੀ ਦੂਜੇ ਅਤੇ ਇੰਗਲੈਂਡ ਦਾ ਆਦਿਲ ਰਾਸ਼ਿਦ ਤੀਜੇ ਸਥਾਨ ’ਤੇ ਹੈ। -ਪੀਟੀਆਈ

News Source link

- Advertisement -

More articles

- Advertisement -

Latest article